ਮੁੰਬਈ- ਟੀ. ਵੀ. ਦੇ ਮਸ਼ਹੂਰ ਸ਼ੋਅ 'ਯੋਧਾ ਅਕਬਰ' ਦੇ ਅਕਬਰ ਯਾਨੀ ਰਜਤ ਟੋਕਸ ਜਲਦੀ ਹੀ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਖਬਰ ਮਿਲੀ ਹੈ ਕਿ ਆਪਣੇ ਵਿਆਹ ਲਈ ਰਜਤ ਜਲਦੀ ਹੀ 15 ਦਿਨਾਂ ਦੀ ਛੁੱਟੀ 'ਤੇ ਜਾਣ ਵਾਲੇ ਹਨ। ਜਾਣਕਾਰੀ ਮੁਤਾਬਕ ਰਜਤ ਦਾ ਵਿਆਹ 30 ਜਨਵਰੀ 2015 ਨੂੰ ਹੋਵੇਗਾ ਅਤੇ ਉਨ੍ਹਾਂ ਦੀ ਦੁਲਹਨ ਕੋਈ ਹੋਰ ਨਹੀਂ ਸਗੋਂ ਉਨ੍ਹਾਂ ਦੀ ਗਰਲਫ੍ਰੈਂਡ ਸ਼੍ਰਿਸ਼ਟੀ ਨੱਯਰ ਹੋਵੇਗੀ। ਤੁਹਾਨੂੰ ਦੱਸ ਦਈਏ ਇਸੇ ਸਾਲ ਅਪ੍ਰੈਲ 'ਚ ਰਜਤ ਅਤੇ ਸ਼੍ਰਿਸ਼ਟੀ ਦੀ ਮੰਗਣੀ ਹੋਈ ਸੀ। ਹਾਲਾਂਕਿ ਦੋਹਾਂ ਨੇ ਆਪਣੇ ਵਿਆਹ ਦੀ ਖਬਰ ਦੀ ਪੁਸ਼ਟੀ ਨਹੀਂ ਕੀਤੀ ਹੈ। ਇਸ ਮੌਕੇ 'ਤੇ ਦੋਹਾਂ ਦੀਆਂ ਕੁਝ ਪਰਸਨਲ ਤਸਵੀਰਾਂ ਦਿਖਾਉਣ ਜਾ ਰਹੇ ਹਾਂ। ਜ਼ਿਕਰਯੋਗ ਹੈ ਕਿ ਰਜਤ ਸਾਲ 2007 ਤੋਂ ਟੀ. ਵੀ. ਇੰਡਸਟਰੀ 'ਚ ਸਰਗਰਮ ਹੈ ਅਤੇ ਉਨ੍ਹਾਂ ਨੂੰ ਪਹਿਲਾ ਮੌਕਾ ਇਤਿਹਾਸਕ ਪਿੱਠਭੂਮੀ 'ਤੇ ਬਣੇ ਸੀਰੀਅਲ 'ਧਰਤੀ ਕਾ ਵੀਰ ਯੋਧਾ ਪ੍ਰਿਥਵੀਰਾਜ ਚੌਹਾਨ' 'ਚ ਪ੍ਰਿਥਵੀਰਾਜ ਦੇ ਰੋਲ ਲਈ ਮਿਲਿਆ ਸੀ। ਉਨ੍ਹਾਂ ਦੇ ਇਸ ਰੋਲ ਨੂੰ ਕਾਫੀ ਪਸੰਦ ਕੀਤਾ ਗਿਆ ਸੀ।
ਇਨ੍ਹਾਂ ਅਭਿਨੇਤਰੀਆਂ ਨੇ ਖੁਦਕੁਸ਼ੀ ਕਰ ਆਪਣੀ ਜ਼ਿੰਦਗੀ ਨੂੰ ਕੀਤਾ ਖਤਮ (ਦੇਖੋ ਤਸਵੀਰਾਂ)
NEXT STORY