ਮੁੰਬਈ- ਕਿਸੇ ਨੇ ਸੱਚ ਹੀ ਕਿਹਾ ਹੈ ਕਿ ਜ਼ਿੰਦਗੀ ਦੀ ਡੋਰ ਉੱਪਰ ਵਾਲੇ ਦੇ ਹੱਥ 'ਚ ਹੁੰਦੀ ਹੈ ਪਰ ਇਹ ਡੋਰ ਜ਼ਿਆਦਾਤਰ ਜ਼ਿੰਦਗੀ ਨੂੰ ਜਿਊਣ ਵਾਲੇ ਆਪਣੇ ਹੱਥੋਂ ਤੋੜ ਦਿੰਦੇ ਹਨ। ਆਓ ਅੱਜ ਉਨ੍ਹਾਂ ਸਿਤਾਰਿਆਂ ਬਾਰੇ ਚਰਚਾ ਕਰਦੇ ਹਾਂ ਜਿਨ੍ਹਾਂ ਨੇ ਖੁਦਕੁਸ਼ੀ ਕਰ ਆਪਣੀ ਜ਼ਿੰਦਗੀ ਨੂੰ ਖਤਮ ਕਰ ਦਿੱਤਾ।
19 ਸਾਲ ਦੀ ਉਮਰ ਦਿਵਿਆ ਭਾਰਤੀ ਦੀ ਜ਼ਿੰਦਗੀ ਰੁੱਕ ਗਈ। ਉਨ੍ਹਾਂ ਦਾ ਇਕ ਗੀਤ 'ਸਾਤ ਸਮੁੰਦਰ ਪਾਰ ਮੈਂ ਤੇਰੇ ਪਿੱਛੇ ਪਿੱਛੇ ਆ ਗਈ' ਬਹੁਤ ਮਸ਼ਹੂਰ ਹੋਇਆ। 5 ਅਪ੍ਰੈਲ 1993 ਨੂੰ ਦਿਵਿਆ ਨੇ ਆਪਣੇ ਫਲੈਟ ਦੀ ਛੱਤ ਤੋਂ ਛਲਾਂਗ ਲਗਾ ਕੇ ਜਾਨ ਦੇ ਦਿੱਤੀ। ਦੂਜੀ ਹੈ ਜਿਆ ਖਾਨ। ਉਸ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 2007 'ਚ ਕੀਤੀ। ਸ਼ੁਰੂਆਤੀ ਕੈਰੀਅਰ 'ਚ ਉਸ ਨੇ ਕਈ ਸਫਲ ਫਿਲਮਾਂ ਕੀਤੀਆਂ। 3 ਜੂਨ 2013 ਨੂੰ ਜੀਆ ਖਾਨ ਦੀ ਲਾਸ਼ ਫਲੈਟ ਦੇ ਖੰਭੇ ਨਾਲ ਲਟਕੀ ਹੋਈ ਮਿਲੀ। ਵਿਵੇਕਾ ਨੇ 1993 'ਚ ਮਿਸਰ ਮਾਰਿਸ਼ਮ ਦਾ ਖਿਤਾਬ ਜਿੱਤਿਆ ਸੀ। 1990 'ਚ ਆਏ ਕੰਡੋਮ ਵਿਗਿਆਪਨ ਤੋਂ ਬਾਅਦ 25 ਜੂਨ 2010 ਨੂੰ ਆਪਣੇ ਫਲੈਟ ਦੇ ਖੰਭੇ ਨਾਲ ਲਟਕ ਕੇ ਆਪਣੀ ਜਾਨ ਦੇ ਦਿੱਤੀ। ਨਫੀਸਾ ਜੋਸੇਫ ਨੇ ਐੱਮ. ਟੀ. ਵੀ. ਵੀਡੀਓ ਜਾਕੀ ਦੇ ਰੂਪ 'ਚ ਆਪਣੀ ਪਛਾਣ ਬਣਾਈ। ਨਫੀਸਾ 1997 'ਚ ਫੇਮੀਨਾ ਮਿਸ ਇੰਡੀਆ ਯੂਨੀਵਰਸ ਦੀ ਵਿਜੇਤਾ ਰਹਿ ਚੁੱਕੀ ਹੈ। 29 ਸਾਲ ਦੀ ਉਮਰ 'ਚ ਨਫੀਸਾ ਨੇ ਫਲੈਟ 'ਚ ਫਾਂਸੀ ਲਗਾ ਕੇ ਆਤਮ ਹੱਤਿਆ ਕਰ ਲਈ। ਮਰਲਿਨ ਮੁਨਰੋ ਹਾਲੀਵੁੱਡ ਦੀ ਸਭ ਤੋਂ ਮਸ਼ਹੂਰ ਅਭਿਨੇਤਰੀ ਹੈ। 5 ਅਗਸਤ 1962 ਨੂੰ ਮੁਨਰੋ ਦੀ ਲਾਸ਼ ਉਨ੍ਹਾਂ ਦੇ ਘਰ ਤੋਂ ਮਿਲੀ ਸੀ। ਮੌਤ ਦੇ ਕਾਰਨਾਂ ਨੂੰ ਲੈ ਕੇ ਕਈ ਕਹਾਣੀਆਂ ਹਨ ਪਰ ਅਸਲੀ ਗੱਲ ਦਾ ਅੱਜ ਤਕ ਨਹੀਂ ਪਤਾ ਚੱਲਿਆ ਹੈ। ਬਿਟ੍ਰਿਸ਼ ਅਭਿਨੇਤਰੀ ਲੂਸੀ ਗਾਰਡਨ 1997 ਕਲਰਗਰਲ ਮੈਗਜ਼ੀਨ ਦਾ ਫੇਸ ਬਣੀ। ਲੂਸੀ ਦੀ ਪਹਿਲੀ ਫਿਲਮ ਪਰਫਿਊਮ 2001 'ਚ ਆਈਸੀ। ਲੂਸੀ ਨੇ 20 ਮਈ 2008 ਨੂੰ ਆਪਣੇ ਫਲੈਟ 'ਚ ਆਤਮ ਹੱਤਿਆ ਕਰ ਲਈ। ਕੁਲਜੀਤ ਰੰਧਾਵਾ ਕਈ ਟੀ. ਵੀ. ਸੀਰੀਅਲ 'ਚ ਦਿਖਾਈ ਦਿੱਤੀ। ਕੁਲਜੀਤ ਨੇ 2006 ਨੂੰ ਜੁਹੂ ਸਥਿਤ ਆਪਣੇ ਫਲੈਟ 'ਚ ਫਾਂਸੀ ਲਗਾ ਲਈ।
'ਪੀਕੇ' ਤੋਂ ਬਾਅਦ ਪਹਿਲਵਾਨ ਬਣਨਗੇ ਆਮਿਰ!
NEXT STORY