ਇਸਲਾਮਾਬਾਦ— ਪਾਕਿਸਤਾਨ ਵਿਚ ਅਣਖ ਦੀ ਖਾਤਰ ਕੀਤੇ ਗਏ ਕਤਲਾਂ ਦੀਆਂ ਲੰਬੀ ਲੜੀ ਵਿਚ ਇਕ ਅਜਿਹਾ ਮਾਮਲਾ ਆਣ ਜੁੜਿਆ ਹੈ, ਜੋ ਆਪਣੇ-ਆਪ ਵਿਚ ਵਿਲੱਖਣ ਹੈ। ਪਾਕਿਸਤਾਨ ਦੇ ਪੰਜਾਬ ਸੂਬੇ ਦੇ ਝੰਗ ਜ਼ਿਲੇ ਵਿਚ ਇਕ ਬਜ਼ੁਰਗ ਜੋੜੇ ਅਤੇ ਉਨ੍ਹਾਂ ਦੇ ਚਾਰ ਬੱਚਿਆਂ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਜੋੜੇ ਨੇ 28 ਸਾਲ ਪਹਿਲਾਂ ਪ੍ਰੇਮ ਵਿਆਹ ਕੀਤਾ ਸੀ ਤੇ ਇਹ ਖੂਨੀ ਕਾਂਡ ਉਨ੍ਹਾਂ ਦੇ ਪਿਆਰ ਦਾ ਸਿਲਾ ਸੀ।
ਜਾਣਕਾਰੀ ਮੁਤਾਬਕ ਵਿਧਵਾ ਔਰਤ ਗੁਲਾਮ ਫਾਤਿਮਾ ਅਤੇ ਫਜ਼ਲ ਰੱਜ਼ਾਕ ਨੇ ਪਰਿਵਾਰ ਦੀ ਮਰਜ਼ੀ ਤੋਂ ਉਲਟ ਵਿਆਹ ਕਰਵਾ ਲਿਆ ਸੀ ਤੇ ਉਹ ਝੰਗ ਵਿਚ ਆ ਕੇ ਵੱਸ ਗਏ। ਵਿਆਹ ਤੋਂ ਬਾਅਦ ਇਹ ਜੋੜਾ ਖੁਸ਼ ਸੀ ਅਤੇ ਉਨ੍ਹਾਂ ਦੇ ਬੱਚੇ ਵੀ ਹੋਏ। ਪਹਿਲੇ ਵਿਆਹ ਤੋਂ ਵੀ ਫਾਤਿਮਾ ਦੇ ਇਕ ਬੇਟਾ ਸੀ। ਜੋ ਇਸ ਵਿਆਹ ਦੇ ਖਿਲਾਫ ਸੀ ਅਤੇ ਇਸੇ ਰੰਜ਼ਿਸ਼ ਦੇ ਕਾਰਨ ਉਸ ਨੇ ਇਸ ਕਾਂਡ ਨੂੰ ਅੰਜ਼ਾਮ ਦਿੱਤਾ। ਸੋਮਵਾਰ ਦੀ ਰਾਤ ਨੂੰ ਫਾਤਿਮਾ ਦਾ ਪਹਿਲਾਂ ਬੇਟਾ ਪਰਿਵਾਰ ਨੂੰ ਮਿਲਣ ਆਇਆ ਤੇ ਉਸ ਨੇ ਉਨ੍ਹਾਂ ਦੇ ਖਾਣੇ ਵਿਚ ਬੇਹੋਸ਼ੀ ਦੀ ਦਵਾਈ ਮਿਲਾ ਦਿੱਤੀ। ਬੇਹੋਸ਼ੀ ਦੀ ਹਾਲਤ ਵਿਚ ਉਸ ਨੇ ਹੋਰ ਲੋਕਾਂ ਨੂੰ ਨਾਲ ਲੈ ਕੇ ਬੇਹੋਸ਼ੀ ਦੀ ਹਾਲਤ ਵਿਚ ਪਈ ਫਾਤਿਮਾ ਤੇ ਉਸ ਦੀਆਂ ਧੀਆਂ ਨੂੰ ਕੁਹਾੜੀਆਂ ਨਾਲ ਵੱਢ ਦਿੱਤਾ। ਦੋਸ਼ੀਆਂ ਨੇ ਪਰਿਵਾਰ ਦੇ ਪੰਜ ਹੋਰ ਜੀਆਂ ਨੂੰ ਵੀ ਬੁਰੀ ਤਰ੍ਹਾਂ ਫੱਟੜ ਕਰ ਦਿੱਤਾ। ਇਸ ਵਾਰਦਾਤ ਦਾ ਪਤਾ ਅਗਲੀ ਸਵੇਰ ਲੱਗਾ।
55 ਸਾਲਾਂ ਬਾਅਦ ਅਚਾਨਕ ਫਾਤਿਮਾ ਦੇ ਫਜ਼ਲ ਦਾ ਅਤੀਤ ਉਨ੍ਹਾਂ ਦੇ ਸਾਹਮਣੇ ਆ ਕੇ ਖੜ੍ਹਾ ਹੋ ਗਿਆ ਤੇ ਇਕ ਵਾਰ ਫਿਰ ਨਫਰਤ ਨੇ ਪਿਆਰ ਨੂੰ ਖਾ ਲਿਆ।
ਸ਼ਾਹਜਾਹ ਤੇ ਮੁਮਤਾਜ ਦਾ ਪਿਆਰ ਪੈ ਰਿਹੈ ਫਿੱਕਾ!
NEXT STORY