ਲੰਡਨ— ਸਾਈਕਲ ਨੂੰ ਗਰੀਬ ਦੀ ਸਵਾਰੀ ਕਿਹਾ ਜਾਂਦਾ ਹੈ ਪਰ ਇਸ ਸਾਈਕਲ ਦੀ ਕੀਮਤ ਇੰਨੀਂ ਹੈ ਕਿ ਇਸ ਨੂੰ ਖਰੀਦਣ ਦੀ ਕੋਸ਼ਿਸ਼ ਗਰੀਬ ਤਾਂ ਕੀ ਕੋਈ ਵਿਰਲਾ ਅਮੀਰ ਹੀ ਕਰ ਸਕਦਾ ਹੈ।
ਗੋਲਡਜੀਨੀ ਨਾਂ ਦੀ ਇਸ ਕੰਪਨੀ ਨੇ ਲੜਕਿਆਂ ਦੀ ਰੇਸਿੰਗ ਵਾਲੀ ਇਕ ਸਾਈਕਲ ਨੂੰ ਸੋਨੇ ਦੀ ਪਰਤ ਚੜ੍ਹਾ ਕੇ ਇਸ ਦੀ ਕੀਮਤ ਲਗਜ਼ਰੀ ਸੁਪਰਕਾਰਾਂ ਤੋਂ ਵੀ ਜ਼ਿਆਦਾ ਕਰ ਦਿੱਤੀ ਹੈ। ਸਾਈਕਲ 24 ਕੈਰੇਟ ਸੋਨੇ ਦੀ ਹੈ ਅਤੇ ਇਸ ਦੀ ਕੀਮਤ 250000 ਪੌਂਡ ਹੈ।
ਇਸ ਸਾਈਕਲ 'ਤੇ ਹੀਰੇ ਵੀ ਜੜੇ ਹੋਏ ਹਨ ਅਤੇ ਇਹ ਰਾਤ ਵਿਚ ਸਾਈਕਲ 'ਤੇ ਚਮਕਦੇ ਹੋਏ ਦੇਖੇ ਜਾ ਸਕਦੇ ਹਨ। ਦੂਜੇ ਪਾਸੇ ਇਸ ਸਾਈਕਲ ਦੀ ਰਫਤਾਰ ਆਮ ਸਾਈਕਲਾਂ ਨਾਲੋਂ ਵੀ ਘੱਟ ਹੈ, ਜਿਸ ਕਾਰਨ ਲੋਕ ਇਸ ਨੂੰ ਨਾਪਸੰਦ ਕਰ ਸਕਦੇ ਹਨ।
ਬੇਰਹਿਮ ਮਾਂ ਨੇ ਪੁੱਤਰ ਦੀ ਧੌਣ ਵੱਢ ਕੇ ਬਾਥਰੂਮ 'ਚ ਸੁੱਟੀ (ਤਸਵੀਰਾਂ)
NEXT STORY