ਮਿਸ਼ੀਗਨ— ਅਜਿਹਾ ਮੰਨਿਆ ਜਾਂਦਾ ਹੈ ਕਿ ਦੁੱਧ ਦਾ ਰਿਸ਼ਤਾ ਖੂਨ ਦੇ ਰਿਸ਼ਤੇ ਤੋਂ ਵੀ ਵੱਡਾ ਹੁੰਦਾ ਹੈ ਤੇ ਇਕ ਮਾਂ ਨੂੰ ਖਾਸ ਤੌਰ 'ਤੇ ਉਸ ਦਾ ਪੁੱਤਰ ਜਾਨ ਤੋਂ ਵੀ ਪਿਆਰਾ ਹੁੰਦਾ ਹੈ। ਪਰ ਅਮਰੀਕਾ ਦੀ ਇਸ ਮਾਂ ਨੇ ਆਪਣੇ ਮਾਨਸਿਕ ਰੂਪ ਨਾਲ ਬੀਮਾਰ ਪੁੱਤਰ ਦੀ ਧੌਣ ਕੱਟ ਕੇ ਬਾਥਰੂਮ 'ਚ ਸੁੱਟ ਦਿੱਤੀ। ਇੰਨਾਂ ਹੀ ਨਹੀਂ ਇਸ ਬੇਰਹਿਮ ਔਰਤ ਨੇ ਮਾਸੂਮ ਪੋਤੀ ਦਾ ਕਤਲ ਵੀ ਕਰ ਦਿੱਤਾ। ਮਾਸੂਮ ਬੱਚੀ ਮਹਿਜ਼ 7 ਮਹੀਨਿਆਂ ਦੀ ਸੀ। ਵਾਰਦਾਤ ਤੋਂ ਬਾਅਦ 65 ਸਾਲਾ ਦੋਸ਼ੀ ਮਹਿਲਾ ਸਿਲੀਵੀਆ ਮੈਜੇਵਸਕਾ ਆਪਣੇ ਹਸਪਤਾਲ ਦੇ ਕਮਰੇ ਵਿਚ ਲੁਕ ਗਈ।
ਇਸ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਸਿਲੀਵੀਆ ਆਪਣੀ ਨੂੰਹ ਨੂੰ ਉਸ ਦੀ ਬੱਚੀ ਨਾਲ ਮਿਲਾਉਣ ਲਈ ਨਹੀਂ ਲੈ ਕੇ ਗਈ। ਇਸ ਤੋਂ ਪਰੇਸ਼ਾਨ ਬੱਚੀ ਦੀ ਮਾਂ ਨੇ ਬਾਲ ਕਲਿਆਣ ਅਧਿਕਾਰੀਆਂ ਨੂੰ ਸੂਚਨਾ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਮਾਂ ਆਪਣੇ ਬੇਟੇ ਡੈਰੇਨ ਗੈਲੀ ਤੋਂ ਪਰੇਸ਼ਾਨ ਰਹਿੰਦੀ ਸੀ। ਦੋਸ਼ੀ ਮਹਿਲਾ ਨੇ ਆਪਣੇ ਬੇਟੇ ਨੂੰ ਉਸ ਸਮੇਂ ਮਾਰਿਆ ਜਦੋਂ ਉਹ ਦਵਾਈ ਖਾਣ ਤੋਂ ਬਾਅਦ ਸੌ ਰਿਹਾ ਸੀ। ਇਸ ਤੋਂ ਬਾਅਦ ਉਸ ਨੇ ਆਪਣੀ ਪੋਤੀ ਨੂੰ ਵੀ ਮਾਰ ਦਿੱਤਾ ਅਤੇ ਫਿਰ ਆਪਣੇ ਹੱਥ ਵੱਢ ਦਿੱਤੇ। ਮਹਿਲਾ ਨੇ ਦੋਹਾਂ ਨੂੰ ਇਹ ਸੋਚ ਕੇ ਮਾਰਿਆ ਕਿ ਜੇਕਰ ਉਹ ਜ਼ਿੰਦਾ ਨਾ ਰਹਿਣ ਤਾਂ ਹੀ ਵਧੀਆ ਹੈ। ਜਾਂਚ ਅਧਿਕਾਰੀਆਂ ਨੂੰ ਘਰ ਤੋਂ ਕਈ ਡਾਇਰੀਆਂ ਅਤੇ ਹੋਰ ਦਸਤਾਵੇਜ਼ ਵੀ ਮਿਲੇ ਹਨ। ਜਾਂਚ ਦੌਰਾਨ ਇਸ ਗੱਲ ਦਾ ਖੁਲਾਸਾ ਵੀ ਹੋਇਆ ਹੈ ਕਿ ਦੋਸ਼ੀ ਮਹਿਲਾ ਆਪਣੇ ਬੇਟੇ 'ਤੇ ਦਬਾਅ ਬਣਾਉਂਦੀ ਸੀ ਅਤੇ ਉਸ ਨੂੰ ਪੂਰੀ ਤਰ੍ਹਾਂ ਕੰਟਰੋਲ ਵਿਚ ਰੱਖਦੀ ਸੀ।
ਜਾਂਚ ਅਧਿਕਾਰੀਆਂ ਨੇ ਘਰ ਦੀ ਜਾਂਚ ਕੀਤੀ ਤਾਂ ਖੂਨ ਨਾਲ ਲੱਥਪਥ ਲਾਸ਼ਾਂ ਪਈਆਂ ਸਨ। ਘਟਨਾ ਤੋਂ ਬਾਅਦ ਗੈਲੀ ਦੀ ਮਾਂ ਦੀ ਤਲਾਸ਼ ਵਿਚ ਲੱਗੀ ਪੁਲਸ ਨੇ ਉਸ ਨੂੰ ਹਸਪਤਾਲ ਰੂਮ ਵਿਚ ਦੇਖਿਆ ਤਾਂ ਉਹ ਹੈਰਾਨ ਰਹਿ ਗਈ। ਕਤਲ ਦੇ ਦੋਸ਼ੀ ਦੀ ਮਾਂ ਨੇ ਬੇਟੇ ਦੀ ਪਤਨੀ ਦੇ ਖਿਲਾਫ ਵੀ ਸ਼ਿਕਾਇਤ ਕਰਵਾਈ ਹੋਈ ਸੀ।
ਵਾਤਾਵਰਣ ਸਬੰਧੀ ਵਾਰਤਾ 'ਚ ਭਾਰਤ ਮਹੱਤਵਪੂਰਨ ਭਾਈਵਾਲ
NEXT STORY