ਟੋਰਾਂਟੋ-(ਹੀਰਾ ਰੰਧਾਵਾ)-ਕੈਨੇਡਾ 'ਚ ਬੱਚਿਆਂ ਨਾਲ ਬੁੱਲਿੰਗ ਦੇ ਕੇਸ ਆਮ ਵੇਖਣ ਨੂੰ ਮਿਲਦੇ ਹਨ, ਜਿਸ 'ਚ ਕੁਝ ਲੜਕੇ-ਲੜਕੀਆਂ ਇੱਕਠੇ ਹੋ ਕੋ ਕਿਸੇ ਇਕੱਲੇ ਬੱਚੇ ਨਾਲ ਵਧੀਕ ਤੇ ਕੁੱਟਮਾਰ ਕਰਦੇ ਹਨ। ਇਸ ਤੋਂ ਤੰਗ ਪ੍ਰੇਸ਼ਾਨ ਕਈ ਬੱਚੇ ਤਾਂ ਇਸ ਗਲਾਜਤ ਦੇ ਸਤਾਏ ਆਤਮ-ਹੱਤਿਆ ਤੱਕ ਕਰ ਲੈਂਦੇ ਹਨ। ਕੈਨੇਡੀਅਨ ਸੇਫ ਸਕੂਲ ਨੈਟਵਰਕ ਦੇ ਪ੍ਰਧਾਨ ਵਲੋਂ ਪਿਛਲੇ ਦਿਨੀਂ ਬਰੈਪਟਨ ਸ਼ਰਿ 'ਚ ਇਕ ਭਾਰਤੀ ਲੜਕੀ ਨਾਲ ਕੀਤੀ ਗਈ ਅਜਿਹੀ ਧੱਕੇਸ਼ਾਹੀ ਦੀ ਵੀਡੀਓ ਜਾਰੀ ਕੀਤੀ ਗਈ, ਜਿਸ ਨੂੰ ਹੁਣ ਤੱਕ ਹਜ਼ਾਰ ਲੋਕਾਂ ਵਲੋਂ ਦੇਖਿਆ ਜਾ ਚੁੱਕਿਆ ਹੈ। ਇਸ ਵੀਡੀਓ ਨੂੰ ਦੇਖ ਕੇ ਉਨ੍ਹਾਂ ਨੇ ਬਿਆਨ ਦਿੱਤਾ ਕਿ ਇਸ ਵੀਡੀਓ 'ਚ ਬੁਲਿੰਗ ਦਾ ਸ਼ਿਕਾਰ ਹੋਈ ਲੜਕੀ ਵਲੋਂ ਉਸ ਔਖੀ ਘੜੀ 'ਚ ਬਹੁਤ ਸ਼ਹਿਨਸ਼ੀਲਤਾ ਅਤੇ ਸਮਝਦਾਰੀ ਨਾਲ ਕੰਮ ਲਿਆ ਹੈ। ਲੜਕੀ ਨੇ ਇਸ ਸਥਿਤੀ ਨੂੰ ਬਹੁਤ ਹੀ ਵਧੀਆ ਢੰਗ ਨਾਲ ਕਾਬੂ ਕੀਤਾ।
ਇਹ ਲੜਕੀ ਬਹਾਦਰੀ ਦੀ ਮਿਸਾਲ ਹੈ। ਤਿੰਨ ਮਿੰਟ ਦੀ ਵੀਡੀਓ 'ਚ ਲੜਕੀ ਨੂੰ ਇਕ ਕੰਧ ਨਾਲ ਧੱਕ ਕੇ ਹੋਰਨਾਂ ਲੜਕੀਆਂ ਮੱਕੇ ਮਾਰਨ, ਥੱਪੜ ਮਾਰਨ ਦੇ ਨਾਲ-ਨਾਲ ਫੜ ਕੇ ਬੁਰੀ ਤਰ੍ਹਾਂ ਡਰਾਉਂਦਿਆਂ, ਧਮਕਾਉਂਦਿਆਂ ਦਿਖਾਈ ਦੇ ਰਹੀਆਂ ਹਨ। ਉਸਦਾ ਫੋਨ ਵੀ ਖੋਹ ਲੈਂਦੀਆਂ ਹਨ। ਪੀਲ ਰੀਜ਼ਨਲ ਪੁਲਸ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਘਟਨਾ 24 ਅਕਤੂਬਰ ਨੂੰ ਨੌਰਥ ਬਰੈਂਪਟਨ ਪਲਾਸ਼ਾ ਵਿਖੇ ਵਾਪਰੀ। ਪੀਲ ਪੁਲਸ ਵਲੋਂ ਇਸ ਮਾਮਲੇ 'ਚ 17 ਸਾਲ ਦੀਆਂ ਦੋ ਲੜਕੀਆਂ ਅਤੇ ਇਕ ਲੜਕੇ ਨੂੰ ਲੁੱਟ ਖੋਹ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਤਿੰਨਾਂ 'ਤੇ 29 ਤਰੀਕ ਨੂੰ ਕੇਸ ਦਰਜ ਕੀਤਾ ਗਿਆ ਸੀ ਜਦੋਂਕਿ ਇਹ ਵੀਡੀਓ ਪਿਛਲੇ ਐਤਵਾਰ ਨੂੰ ਨੈਟ 'ਤੇ ਸਾਹਮਣੇ ਆਈ।
ਸੋਮਵਾਰ ਨੂੰ ਇਸ ਵੀਡੀਓ ਨੂੰ ਵੇਖ ਕੇ ਬਹੁਤ ਸਾਰੇ ਲੋਕਾਂ ਵਲੋਂ ਪੁਲਸ ਨੂੰ ਇਸ ਮਾਮਲੇ 'ਚ ਲੋੜੀਂਦੀ ਕਾਰਵਾਈ ਕਰਨ ਲਈ ਕਿਹਾ ਗਿਆ, ਜਿਨ੍ਹਾਂ ਨੂੰ ਬਾਅਦ 'ਚ ਇਨ੍ਹਾਂ ਤਿੰਨ ਨੌਜਵਾਨਾਂ ਦੀ ਗ੍ਰਿਫਤਾਰੀ ਬਾਰੇ ਸੂਚਨਾ ਦਿੱਤੀ ਗਈ। ਇਹ ਵੀਡੀਓ ਇੰਨੇ ਸਮੇਂ ਬਾਅਦ ਮੀਡੀਆ ਅਤੇ ਇੰਟਰਨੈਟ 'ਤੇ ਕਿਉਂ ਪਾਈ ਗਈ। ਇਸ ਬਾਰੇ ਪੁਲਸ ਨੂੰ ਹਾਲੇ ਕੋਈ ਜਾਣਕਾਰੀ ਨਹੀਂ ਹੈ। ਬਹੁਤ ਸਾਰੀਆਂ ਸਮਾਜਿਕ ਜਥੇਬੰਦੀਆਂ ਵਲੋਂ ਇਸ ਬੁਲਿੰਗ ਖਿਲਾਫ ਆਵਾਜ਼ ਉਠਾਈ ਜਾ ਰਹੀ ਹੈ।
ਸੋਨੇ ਦੀ ਸਾਈਕਲ, ਲਗਜ਼ਰੀ ਕਾਰਾਂ ਨੂੰ ਪਾਉਂਦੀ ਮਾਤ
NEXT STORY