ਵਾਸ਼ਿੰਗਟਨ- ਅਮਰੀਕਾ ਅਤੇ ਪਾਕਿਸਤਾਨ ਨੇ ਆਪਣੀ ਰੱਖਿਆ ਵਿਚਾਰ ਸਮੂਹ ਮੀਟਿੰਗ ਕੀਤੀ ਜਿਸ 'ਚ ਉਨ੍ਹਾਂ ਨੇ ਪੱਛਮੀ ਉੱਤਰ ਵਜੀਰਿਸਤਾਨ 'ਚ ਚੱਲ ਰਹੀ ਫੌਜੀ ਮੁਹਿੰਮ ਅਤੇ ਅਫਗਾਨਿਸਤਾਨ 'ਚ 2014 ਤੋਂ ਬਾਅਦ ਦੇ ਹਾਲਾਤ 'ਤੇ ਚਰਚਾ ਕੀਤੀ। ਦੋ ਦਿਨ ਦੀ ਵਾਰਤਾ ਤੋਂ ਬਾਅਦ ਇਕ ਸਾਂਝੇ ਬਿਆਨ 'ਚ ਦੋਹਾਂ ਦੇਸ਼ਾਂ ਨੇ ਬੁੱਧਵਾਰ ਨੂੰ ਕਿਹਾ ਕਿ ਖੇਤਰੀ ਸੁਰੱਖਿਆ ਮੁੱਦੇ ਅਤੇ ਵਿੱਤੀ ਸਾਲ 2015 ਦੇ ਅੰਤ 'ਚ ਗਠਜੋੜ ਸਹਾਇਤਾ ਫੰਡ (ਸੀ. ਐਸ. ਐਫ.) ਦੇ ਖਤਮ ਹੋਣ ਤੋਂ ਬਾਅਦ ਇਸ ਨੂੰ ਬਰਕਰਾਰ ਰੱਖਣ ਸਮੇਤ ਹੋਰ ਮੁੱਦਿਆਂ 'ਤੇ ਚਰਚਾ ਹੋਈ। ਅਮਰੀਕੀ ਰਾਜਧਾਨੀ 'ਚ 9 ਅਤੇ 10 ਨੂੰ ਰਣਨੀਤਕ ਵਾਰਤਾ ਫਾਰਮੈੱਟ ਤਹਿਤ ਇਕ ਕਾਰਜਕਾਰੀ ਸਮੂਹ ਅਮਰੀਕਾ-ਪਾਕਿਸਤਾਨ ਰੱਖਿਆ ਵਿਚਾਰ ਸਮੂਹ ਦੀ 23ਵੀਂ ਮੀਟਿੰਗ ਹੋਈ। ਪਾਕਿਸਤਾਨ ਦੇ ਰੱਖਿਆ ਸਕੱਤਰ ਲੈਫਟੀਨੈਂਟ ਜਨਰਲ (ਰਿਟਾਇਰਡ) ਆਲਮ ਖਟਕ ਅਤੇ ਅਮਰੀਕੀ ਉਪ ਰੱਖਿਆ ਨੀਤੀ ਮੰਤਰੀ ਕ੍ਰਿਸਟਾਨ ਈ ਵੋਰਮੁਥ ਨੇ ਆਪਣੇ-ਆਪਣੇ ਦੇਸ਼ ਦੀ ਅਗਵਾਈ ਕੀਤੀ।
ਲੜਕੀ ਨਾਲ ਵਧੀਕੀ ਕਰਨ ਦੇ ਦੋਸ਼ 'ਚ 3 ਗ੍ਰਿਫਤਾਰ
NEXT STORY