ਜੇਨੇਵਾ- ਖਤਰਨਾਕ ਬੀਮਾਰੀ ਇਬੋਲਾ ਦੇ ਨਵੇਂ ਮਰੀਜ਼ਾਂ ਦੇ ਸਾਹਮਣੇ ਆਉਣ ਤੋਂ ਬਾਅਦ ਇਸ ਦੀ ਗਿਣਤੀ ਵਧ ਕੇ 17492 ਤਕ ਪਹੁੰਚ ਗਈ ਹੈ। ਇਸ ਨਾਲ ਮਰਨ ਵਾਲੇ ਮਰੀਜ਼ਾਂ ਦੀ ਗਿਣਤੀ ਵਧ ਕੇ 6388 ਤੱਕ ਪਹੁੰਚ ਗਈ ਹੈ। ਵਿਸ਼ਵ ਸਿਹਤ ਸੰਗਠਨ (ਡਬਲਿਊ. ਐਚ. ਓ.) ਨੇ ਇਹ ਜਾਣਕਾਰੀ ਦਿੱਤੀ ਹੈ ਕਿ ਸਿਏਰਾਲਿਓਨ 'ਚ ਇਸ ਖਤਰਨਾਕ ਬੀਮਾਰੀ ਦੇ ਇਨਫੈਕਸ਼ਨ ਦੇ 397 ਨਵੇਂ ਮਰੀਜ਼ ਸਾਹਮਣੇ ਆਏ ਹਨ। ਇਸ ਖਤਰਨਾਕ ਬੀਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਦੋ ਹੋਰ ਦੇਸ਼ ਗਿਨੀ ਅਤੇ ਲਾਈਬੇਰੀਆ ਹੈ। ਗਿਨੀ ਲਾਈਬੇਰੀਆ ਅਤੇ ਸਿਏਰਾਲਿਓਨ 'ਚ ਇਸ ਖਤਰਨਾਕ ਬੀਮਾਰੀ ਨਾਲ 15 ਨਵੇਂ ਮਰੀਜ਼ਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ।
ਡਬਲਿਊ. ਐਚ. ਓ. ਦੇ ਪੇਸ਼ ਕੀਤੇ ਗਏ ਅੰਕੜਿਆਂ ਮੁਤਾਬਕ ਸਿਏਰਾਲਿਓਨ ਲਾਈਬੇਰੀਆ ਨੂੰ ਪਛਾੜਦੇ ਹੋਏ ਸਭ ਤੋਂ ਅੱਗੇ ਨਿਕਲ ਗਿਆ ਹੈ। ਲਾਈਬੇਰੀਆ 'ਚ ਜਿੱਥੇ ਇਬੋਲਾ ਵਾਇਰਸ ਦੇ 7719 ਮਾਮਲੇ ਦਰਜ ਕੀਤੇ ਗਏ ਹਨ, ਉਥੇ ਹੀ ਸਿਏਰਾਲਿਓਨ 'ਚ ਇਹ ਗਿਣਤੀ ਵਧ ਕੇ 7897 ਤੱਕ ਪਹੁੰਚ ਗਈ ਹੈ। ਸਿਏਰਾਲਿਓਨ ਦੇ ਸਿਹਤ ਮੰਤਰੀ ਡਾਕਟਰ ਅਬੂ ਬਕਰ ਫੋਫਾਨਾਹ ਨੇ ਬੁੱਧਵਾਰ ਨੂੰ ਜੇਨੇਵਾ 'ਚ ਇਬੋਲਾ ਮਾਮਲੇ 'ਚ ਆਯੋਜਿਤ ਮੀਟਿੰਗ 'ਚ ਹਿੱਸਾ ਲਿਆ।
ਅਮਰੀਕਾ-ਪਾਕਿਤਸਤਾਨ ਨੇ ਕੀਤੀ ਰੱਖਿਆ ਵਿਚਾਰ ਸਮੂਹ ਮੀਟਿੰਗ
NEXT STORY