ਲੁਧਿਆਣਾ (ਖੁਰਾਣਾ)- ਮਾਸੂਮ ਬੱਚੀ ਸ਼ਹਿਨਾਜ਼ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਦੋਸ਼ੀ ਆਂ ਨੂੰ ਫਾਂਸੀ ਦੀ ਸਜ਼ਾ ਦਿੱਤੇ ਜਾਣ ਦੀ ਮੰਗ ਮਹਾਂਨਗਰ ਦੇ ਵੱਖ ਵੱਖ ਸੰਗਠਨਾਂ ਵੱਲੋਂ ਜੋੜ ਫੜਦੀ ਜਾ ਰਹੀ ਹੈ। ਇਸ ਲੜੀ ਵਿੱਚ ਰਾਹੋਂ ਰੋਡ ਸਥਿਤ ਸੁਰਜੀਤ ਕਲੋਨੀ ਦੀ ਗ੍ਰਾਮ ਪੰਚਾਇਤ ਨੇ ਸਰਪੰਚ ਸੁਖਵਿੰਦਰ ਸਿੰਘ ਬਠਲਾ ਦੀ ਅਗਵਾਈ ਵਿੱਚ ਪ੍ਰਦਰਸ਼ਨ ਕਰਦੇ ਹੋਏ ਮੰਗ ਕੀਤੀ ਕਿ ਐਸੇ ਦਰੰਦਿਆਂ ਲਈ ਸਰਕਾਰ ਮੌਤ ਦੀ ਸਜਾ ਮੁਕੱਰਰ ਕਰੇ ਜੋ ਸਮਾਜ ਨੂੰ ਕਲੰਕਿਤ ਕਰਦੇ ਹਨ। ਜਿਥੇ ਮਾਸੂਮ ਲ਼ੜਕੀਆਂ ਨੂੰ ਪਹਿਲਾਂ ਕਥਿਤ ਤੌਰ ਤੇ ਆਪਣੀ ਹਵਸ ਦਾ ਸ਼ਿਕਾਰ ਬਨਾਉਂਦੇ ਹਨ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਹਵਸ ਦੇ ਐਸੇ ਭੁੱਖੇ ਭੇੜੀਆਂ 'ਤੇ ਜਦੋ ਤੱਕ ਕੋਈ ਸਖਤ ਕਾਰਵਾਈ ਨਹੀਂ ਕੀਤੀ ਜਾਂਦੀ ਉਦੋਂ ਤੱਕ ਇਸ ਤਰ੍ਹਾਂ ਦੀਆਂ ਪਤਾ ਨਹੀਂ ਕਿੰਨੀ ਹੀ ਮਾਸੂਮ ਤੇ ਨਿਰਦੋਸ਼ ਲੜਕੀਆਂ ਦਾਮਿਨੀ ਦੀ ਤਰ੍ਹਾਂ ਮੌਤ ਦੀ ਗੋਦ ਵਿੱਚ ਚਲੇ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਅਜਾਦੀ ਦੇ 67 ਸਾਲ ਬਾਅਦ ਵੀ ਕੀ ਸਾਡੀਆਂ ਬਹੂ-ਬੇਟੀਆਂ ਆਪਣੀ ਇੱਛਾ ਨਾਲ ਕਿਤੇ ਆ ਜਾ ਨਹੀਂ ਸਕਦੀਆਂ,ਕਿਉਂਕਿ ਉਹਨਾਂ ਨੂੰ ਜੀਣ ਦਾ ਅਧਿਕਾਰ ਨਹੀਂ ਹੈ। ਇਸ ਅਵਸਰ 'ਤੇ ਰਣਜੀਤ ਸਿੰਘ ਬਠਲਾ, ਗੁਰਨਾਮ ਸਿੰਘ ਮੈਂਬਰ ਪੰਚਾਇਤ, ਭਾਗ ਰਾਮ , ਮਹਿਤਾਬ ਸਿੰਘ ਚੌਹਾਨ , ਜਸਵੰਤ ਸਿੰਘ ਬਠਲਾ, ਹਰਪਾਲ ਸਿੰਘ ਬਠਲਾ, ਜਸਪ੍ਰੀਤ ਸਿੰਘ ਵਿਕੀ, ਪੰਜਾਬ ਸਿੰਘ ਬਠਲਾ, ਅਮਰਜੀਤ ਕੌਰ ਮੈਂਬਰ ਪੰਚਾਇਤ, ਗੁਰਮੀਤ ਸਿੰਘ ਬਠਲਾ, ਕਿਰਨ ਸ਼ਰਮਾ, ਕਮਲਜੀ ਤ ਕੌਰ , ਨੀਲਮ ਰਾਣੀ ਮੈਂਬਰ ਪੰਚਾਇਤ, ਆਦਿ ਨੇ ਕਿਹਾ ਅਗਰ ਸਮੇਂ ਤੇ ਪੁਲਿਸ ਪ੍ਰਸ਼ਾਸਨ ਪੀੜਤ ਪਰਿਵਾਰ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਦੋਸ਼ੀਆਂ ਨੂੰ ਸਬਕ ਸਿਖਾਉਂਦੀ ਤਾਂ ਸ਼ਾਇਦ ਅੱਜ ਮਾਸੂਮ ਸ਼ਹਿਨਾਜ਼ ਦੇ ਪਰਿਵਾਰ ਨੂੰ ਆਪਣੀ ਨਿਰਦੋਸ਼ ਲੜਕੀ ਨਾ ਖੋਹਣੀ ਪੈਂਦੀ। ਉਨ੍ਹਾਂ ਨੇ ਮੰਗ ਕੀਤੀ ਕਿ ਹੁਣ ਇਨਸਾਨੀਅਤ ਦੇ ਇਨ੍ਹਾਂ ਹੱਤਿਆਰਿਆਂ ਨੂੰ ਉਨ੍ਹਾਂ ਦੇ ਕੀਤੇ ਦੀ ਸਜ਼ਾ ਦਿੰਦੇ ਹੋਏ ਉਨ੍ਹਾਂ ਨੂੰ ਫਾਂਸੀ ਦੇ ਫੰਦੇ ਤੇ ਚੜਾਇਆ ਜਾਵੇ ਤਾਂਕਿ ਉਨ੍ਹਾਂ ਦੇ ਨਾਲ ਹੋਣ ਵਾਲੇ ਇਸ ਕੰਮ ਨੂੰ ਦੇਖ ਕੇ ਐਸੇ ਸਾਰੇ ਮਨਚਲੇ ਦੋਸ਼ੀਆਂ ਨੂੰ ਸਬਕ ਮਿਲ ਸਕੇ ਜੋ ਸਕੂਲਾਂ, ਕਾਲਜਾਂ ਤੇ ਕੰਮ ਕਾਰ 'ਤੇ ਜਾ ਰਹੀਆਂ ਲੜਕੀਆਂ ਨੂੰ ਆਉਂਦੇ ਜਾਂਦੇ ਟੋਟਕੇ ਕੱਸਦੇ ਹਨ ਅਤੇ ਉਹਨਾਂ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਦੇ ਹਨ।
ਆਸ਼ੂਤੋਸ਼ ਮਹਾਰਾਜ ਮਾਮਲੇ 'ਚ ਸੁਣਵਾਈ 15 ਤੱਕ ਟਲੀ
NEXT STORY