ਲਖਨਊ- ਉੱਚ ਪ੍ਰਾਈਮਰੀ ਯੂਨੀਵਰਸਿਟੀ 'ਚ 29,334 ਗਣਿਤ-ਵਿਗਿਆਨ ਅਧਿਆਪਕਾਂ ਦੀ ਭਰਤੀ 'ਚ ਜਲਦੀ ਨਿਯੁਕਤੀ ਪੱਤਰ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਬੁੱਧਵਾਰ ਨੂੰ ਵਿਧਾਨ ਸਭਾ ਦੇ ਸਾਹਮਣੇ ਯੂ.ਪੀ. ਅਧਿਆਪਕ ਨਿਯੁਕਤੀ ਮੋਰਚੇ ਦੇ ਮੈਂਬਰਾਂ ਨੇ ਧਰਨਾ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਕਰ ਰਹੇ ਮੈਂਬਰਾਂ ਨਾਲ ਪਹਿਲਾਂ ਤਾਂ ਪੁਲਸ ਦੀ ਝੜਪ ਹੋਈ ਪਰ ਉਹ ਜਦੋਂ ਨਹੀਂ ਮੰਨੇ ਤਾਂ ਪੁਲਸ ਨੇ ਹਿੰਸਕ ਰੁੱਖ ਅਪਣਾ ਲਿਆ, ਜਿਸ ਤੋਂ ਬਾਅਦ ਆਲੇ-ਦੁਆਲੇ ਅਫਰਾ-ਤਫਰੀ ਮੱਚ ਗਈ। ਪੁਲਸ ਨੇ ਨੌਜਵਾਨਾਂ ਦੇ 'ਤੇ ਡੰਡੇ ਸੋਟੇ ਬਰਸਾਏ। ਮੋਰਚੇ 'ਚ ਸ਼ਾਮਲ ਹੋਏ ਅਧਿਆਪਕਾਂ ਲਈ ਇਹ ਕਿਸੇ ਬੁਰੇ ਸੁਪਨੇ ਤੋਂ ਘੱਟ ਨਹੀਂ ਸੀ। ਇਨ੍ਹਾਂ ਲਈ ਤਾਂ ਪੁਲਸ ਆਤੰਕੀ ਹੀ ਬਣ ਗਈ ਸੀ ਪੁਲਸ ਦੀ ਲਾਠੀਚਾਰਜ ਨੇ ਤਾਂ ਇਕ ਲੜਕੀ ਨੂੰ ਬੇਹੋਸ਼ ਹੀ ਕਰ ਦਿੱਤਾ, ਜਿਸ ਨੂੰ ਮਹਿਲਾ ਪੁਲਸ ਕਰਮਚਾਰੀਆਂ ਵਲੋਂ ਆਟੋ 'ਚ ਬਿਠਾ ਕੇ ਹਸਪਤਾਲ ਲਿਜਾਇਆ ਗਿਆ। ਪੁਲਸ ਨੇ ਉਨ੍ਹਾਂ ਨਾਲ ਦੌੜਾ-ਦੌੜਾ ਕੇ ਕੁੱਟਮਾਰ ਕੀਤੀ ਸੀ। ਸਮਝ ਨਹੀਂ ਆਉਂਦਾ ਕਿ ਪੁਲਸ ਪ੍ਰਦਰਸ਼ਕਾਰੀਆਂ ਨੂੰ ਸਮਝਾ ਰਹੀ ਸੀ ਜਾਂ ਫਿਰ ਉਨ੍ਹਾਂ ਨਾਲ ਕਿਸੇ ਗੱਲ ਦੀ ਦੁਸ਼ਮਣੀ ਕੱਢ ਰਹੀ ਸੀ। ਪੁਲਸ ਦੇ ਸੋਟਿਆਂ ਅਤੇ ਡੰਡਿਆਂ ਨੇ ਨੌਜਵਾਨ ਨੂੰ ਜ਼ਖਮੀ ਹੀ ਕਰ ਦਿੱਤਾ, ਜਿਸ ਦੀ ਸੱਟ ਉਹ ਦਿਖਾ ਰਿਹੈ। ਪ੍ਰਦਰਸ਼ਨ ਦੇ ਕਾਰਨ ਹਰ ਇਕ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਮੁੱਖ ਸੜਕ ਦੇ ਉਤੇ ਤਾਂ ਜਾਮ ਹੀ ਲੱਗ ਗਿਆ ਸੀ।
ਕੈਬ ਰੇਪ ਕਾਂਡ ਦੀ ਪੀੜਤਾ ਬਾਰੇ ਹੋਇਆ ਨਵਾਂ ਖੁਲਾਸਾ!
NEXT STORY