ਨਵੀਂ ਦਿੱਲੀ-ਉਬੇਰ ਕੈਬ ਬਲਾਤਕਾਰ ਕਾਂਡ ਦੀ ਪੀੜਤਾ ਬਾਰੇ ਇਕ ਨਵੀਂ ਗੱਲ ਸਾਹਮਣੇ ਆਈ ਹੈ। ਪੀੜਤਾ ਦਿੱਲੀ 'ਚ 16 ਦਸੰਬਰ ਨੂੰ ਦਾਮਿਨੀ ਨਾਲ ਹੋਏ ਬਲਾਤਕਾਰ ਤੋਂ ਬਾਅਦ ਉਸ ਨੂੰ ਇਨਸਾਫ ਦਿਵਾਉਣ ਲਈ ਹਜ਼ਾਰਾਂ ਲੋਕਾਂ ਨਾਲ ਦਿੱਲੀ ਦੀਆਂ ਸੜਕਾਂ 'ਤੇ ਉਤਰੀ ਸੀ। ਇਕ ਅਖਬਾਰ 'ਚ ਛਪੀ ਖਬਰ ਮੁਤਾਬਕ ਪੀੜਤਾ ਦੇ ਪਿਤਾ ਨੇ ਦੱਸਿਆ ਕਿ ਦਾਮਿਨੀ ਗੈਂਗਰੇਪ ਦੇ ਵਿਰੋਧ 'ਚ ਉਹ ਵੀ ਆਪਣੀ ਬੇਟੀ ਨਾਲ ਵਿਰੋਧ ਪ੍ਰਦਰਸ਼ਨਾਂ ਅਤੇ ਕੈਂਡਲ ਮਾਰਚਾਂ 'ਚ ਸ਼ਾਮਲ ਹੋਏ ਸਨ।
ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਨੇ ਜੰਤਰ-ਮੰਤਰ 'ਤੇ ਵਿਰੋਧ ਪ੍ਰਦਰਸ਼ਨ, ਕੈਂਡਲ ਮਾਰਚ 'ਚ ਹਿੱਸਾ ਲੈਣ ਲਈ ਦਫਤਰ ਤੋਂ ਛੁੱਟੀਆਂ ਵੀ ਲਈਆਂ ਸਨ ਅਤੇ ਆਪਣੇ ਦੋਸਤਾਂ ਨੂੰ ਵੀ ਆਪਣੇ ਨਾਲ ਲਿਜਾਂਦੀ ਸੀ। ਪਿਤਾ ਮੁਤਾਬਕ ਉਨ੍ਹਾਂ ਦੀ ਬੇਟੀ ਨਾਲ ਕਈ ਸਿਆਸੀ ਨੇਤਾਵਾਂ ਨੇ ਗੱਲ ਵੀ ਕਰਨੀ ਚਾਹੀ ਪਰ ਪੀੜਤਾ ਨੇ ਇਨ੍ਹਾਂ ਤੋਂ ਦੂਰ ਰਹਿਣਾ ਹੀ ਸਹੀ ਸਮਝਿਆ। ਪੀੜਤਾ ਨਾਲ ਬਲਾਤਕਾਰ ਕਰਨ ਵਾਲੇ ਦੋਸ਼ੀ ਨੂੰ ਪੁਲਸ ਵਲੋਂ 24 ਘੰਟਿਆਂ 'ਚ ਕਾਬੂ ਕੀਤੇ ਜਾਣ ਦੀ ਤਾਰੀਫ ਵੀ ਪੀੜਤਾ ਦੇ ਪਿਤਾ ਨੇ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਹ ਪੁਲਸ ਦੀ ਜਾਂਚ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ।
ਪੁੱਛਣ ਦੀ ਦੇਰ ਸੀ ਕਿ ਬੋਲਦਾ ਹੀ ਚਲਾ ਗਿਆ 'ਰਾਮਪਾਲ'
NEXT STORY