ਮੇਰਠ- ਮੇਰਠ ਦੇ ਬਾਲ ਸੁਧਾਰ ਗ੍ਰਹਿ 'ਚ ਕੈਦੀਆਂ ਨੇ ਜੇਲ 'ਚ ਜਮ ਕੇ ਭੰਨਤੋੜ ਕੀਤੀ ਅਤੇ ਕਰਮਚਾਰੀਆਂ ਨਾਲ ਵੀ ਕੁੱਟਮਾਰ ਕੀਤੀ। ਇੰਨਾ ਹੀ ਨਹੀਂ ਕਈ ਘੰਟਿਆਂ ਤੱਕ ਜੇਲ 'ਚ ਵੀ ਹੰਗਾਮਾ ਵੀ ਕੀਤਾ। ਜਿਸ 'ਚ ਕਈ ਪੁਲਸ ਦੇ ਸਿਪਾਹੀ ਜ਼ਖਮੀ ਹੋ ਗਏ ਅਤੇ ਇਲਾਜ ਦੌਰਾਨ ਓਮ ਪ੍ਰਕਾਸ਼ ਨਾਂ ਦੇ ਸਿਪਾਹੀ ਦੀ ਮੌਤ ਹੋ ਗਈ। ਐੱਸ. ਐੱਸ. ਪੀ ਦੇ ਮੁਤਾਬਕ 16 ਬਾਲ ਬੰਦੀ ਬੁਲੰਦਸ਼ਹਿਰ ਅਦਾਲਤ 'ਚ ਪੇਸ਼ੀ ਲਈ ਆਏ ਸਨ ਅਤੇ ਬਾਲ ਸੁਧਾਰ ਗ੍ਰਹਿ ਦੇ ਬਾਹਰ ਬੰਦੀਆਂ ਨੇ ਪੁਲਸ 'ਤੇ ਹਮਲਾ ਬੋਲ ਦਿੱਤਾ।
ਤੁਹਾਨੂੰ ਦਸ ਦਈਏ ਕਿ ਕੁਝ ਦਿਨ ਪਹਿਲਾਂ ਵੀ ਇਨ੍ਹਾਂ ਬਾਲ ਕੈਦੀਆਂ ਨੇ ਇਕ ਪੁਲਸ ਕਰਮਚਾਰੀ ਨੂੰ ਬੁਰੀ ਤਰ੍ਹਾਂ ਕੁੱਟ ਕੇ ਜੇਲ ਤੋਂ ਬਾਹਰ ਸੁੱਟ ਦਿੱਤਾ ਸੀ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇਲ 'ਚ ਬਾਲ ਕੈਦੀਆਂ ਨੂੰ ਸੰਭਾਲਣ ਲਈ ਕੁਝ ਹੀ ਲੋਕ ਜੇਲ 'ਚ ਰਹਿੰਦੇ ਹਨ ਅਤੇ ਉਹ ਜੇਲ ਨੂੰ ਠੀਕ ਤਰ੍ਹਾਂ ਨਾਲ ਸੰਭਾਲ ਨਹੀਂ ਪਾਉਂਦੇ ਜਿਸ ਕਾਰਨ ਆਏ ਦਿਨ ਜੇਲ ਤੋਂ ਕੈਦੀ ਭੱਜ ਜਾਂਦੇ ਹਨ ਤੇ ਕਰਮਚਾਰੀਆਂ ਨਾਲ ਕੁੱਟਮਾਰ ਤਕ ਕਰ ਦਿੰਦੇ ਹਨ।
...ਤਾਂ ਇਸ ਵਜ੍ਹਾ ਕਾਰਨ ਨਹੀਂ ਹੈ ਫੇਸਬੁੱਕ ’ਤੇ ‘ਡਿਸਲਾਈਕ’ ਬਟਨ
NEXT STORY