ਨਵੀਂ ਦਿੱਲੀ- ਫੇਸਬੁੱਕ 'ਤੇ ਕਿਸੀ ਵੀ ਸਟੇਟਸ ਨੂੰ ਲਾਈਕ ਕਰਨ ਦਾ ਬਟਨ ਹੈ ਪਰ 'ਡਿਸਲਾਈਕ' ਦਾ ਬਟਨ ਨਹੀਂ ਦਿੱਤਾ ਗਿਆ। ਫੇਸਬੁੱਕ 'ਤੇ ਇਸ ਦੀ ਮੰਗ ਵੀ ਵੱਧ ਰਹੀ ਹੈ ਪਰ ਕੰਪਨੀ ਦੇ ਸੀ.ਈ.ਓ. ਮਾਰਕ ਜੁਕਰਬਰਗ ਇਸ ਦੇ ਪੱਖ 'ਚ ਨਹੀਂ ਹੈ। ਹਾਲਾਂਕਿ ਉਨ੍ਹਾਂ ਨੇ ਦੱਸਿਆ ਹੈ ਕਿ ਫੇਸਬੁੱਕ ਪੋਸਟ 'ਤੇ ਭਾਵਨਾਵਾਂ ਇਜ਼ਹਾਰ ਕਰਨ ਦੇ ਵਧੀਆ ਤਰੀਕੇ ਤਲਾਸ਼ੇ ਜਾ ਰਹੇ ਹਨ।
ਫੇਸਬੁੱਕ ਹੈਡ ਕੁਆਟਰ 'ਚ ਸਵਾਲ-ਜਵਾਬ ਦੌਰਾਨ ਜੁਕਰਬਰਗ ਨੇ ਕਿਹਾ ਕਿ ਡਿਸਲਾਈਕ ਬਟਨ ਕੋਈ ਵਧੀਆ ਆਈਡਿਆ ਨਹੀਂ ਹੈ ਅਤੇ ਫੇਸਬੁੱਕ ਇਸ ਤਰ੍ਹਾਂ ਦੀ ਕਿਸੀ ਚੀਜ਼ 'ਤੇ ਕੰਮ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਕੁਝ ਲੋਕ ਪਹਿਲਾਂ ਡਿਸਲਾਈਕ ਬਟਨ ਦੀ ਮੰਗ ਕਰ ਚੁੱਕੇ ਹਨ। ਉਹ ਚਾਹੁੰਦੇ ਹਨ ਕਿ ਕਿਸੀ ਚੀਜ਼ ਨੂੰ ਕਹਿ ਸਕਣ ਕਿ ਇਹ ਚੀਜ਼ ਵਧੀਆ ਨਹੀਂ ਹੈ ਪਰ ਸਾਨੂੰ ਨਹੀਂ ਲੱਗਦਾ ਕਿ ਇਹ ਦੁਨੀਆ ਦੇ ਲਈ ਕੋਈ ਵਧੀਆ ਗੱਲ ਹੈ ਤਾਂ ਇਸ ਲਈ ਅਸੀਂ ਇਸ ਨੂੰ ਨਹੀਂ ਬਣਾ ਰਹੇ ਹਾਂ। ਜੁਕਰਬਰਗ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਫੇਸਬੁੱਕ 'ਤੇ ਕਿਸੀ ਵੋਟਿੰਗ ਸਿਸਟਮ ਦੀ ਲੋੜ ਹੈ, ਜਿਸ 'ਚ ਪੋਸਟ ਨੂੰ ਵਧੀਆ ਜਾਂ ਖਰਾਬ ਦੱਸਿਆ ਜਾਵੇ। ਮੈਨੂੰ ਨਹੀਂ ਲੱਗਦਾ ਕਿ ਸਮਾਜਿਕ ਰੂਪ ਨਾਲ ਇਸ ਦਾ ਕੋਈ ਮਹਤਵ ਹੈ ਜਾਂ ਇਹ ਸਮਾਜ ਲਈ ਵਧੀਆ ਹੋਵੇਗਾ। ਉਂਝ ਉਨ੍ਹਾਂ ਨੇ ਇਸ ਗੱਲ ਨੂੰ ਖਾਸ ਤੌਰ 'ਤੇ ਦੱਸਿਆ ਕਿ ਲਾਈਕ ਬਟਨ ਅਤੇ ਹੁਣ ਦੇ ਸਿਸਟਮ ਤੋਂ ਵੱਖ ਫੇਸਬੁੱਕ ਭਾਵਨਾਵਾਂ ਦੇ ਇਜ਼ਹਾਰ ਨੂੰ ਵਧੀਆ ਤਰੀਕੇ ਨਾਲ ਖੋਜ ਰਿਹਾ ਹੈ, ਕਿਉਂਕਿ ਕਿਸੀ ਪਿਆਰੇ ਦੀ ਮੌਤ ਜਾਂ ਦੁਰਘਟਨਾ 'ਤੇ ਲਾਈਕ ਦਾ ਬਟਨ ਮੁਨਾਸਿਬ ਨਹੀਂ ਲੱਗਦਾ ਹੈ।
ਉਨ੍ਹਾਂ ਕਿਹਾ ਕਿ ਅਸੀਂ ਇਸ 'ਤੇ ਕੁਝ ਸਮੇਂ ਤੋਂ ਸੋਚ ਰਹੇ ਹਾਂ। ਇਸ ਦਾ ਸਹੀ ਤਰੀਕਾ ਕੀ ਹੋਵੇ ਕਿ ਲੋਕ ਆਪਣੀ ਵੱਧ ਭਾਵਨਾਵਾਂ ਨੂੰ ਜ਼ਾਹਿਰ ਕਰ ਸਕਣ। ਉਹ ਹੈਰਾਨ ਹੋਣ ਜਾਂ ਹੱਸਣ ਜਾਂ ਇਸ ਤਰ੍ਹਾਂ ਦੀ ਕਿਸੀ ਵੀ ਚੀਜ਼ ਨੂੰ ਜ਼ਾਹਿਰ ਕਰ ਸਕਣ। ਤੁਹਾਡੇ ਕੋਲ ਕੁਮੈਂਟ ਦਾ ਆਪਸ਼ਨ ਹੈ ਪਰ ਲਾਈਕ ਬਟਨ ਵਰਗਾ ਕੁਝ ਬਹੁਤ ਸਰਲ ਜਿਹਾ ਹੋਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਹੈ ਕਿ ਮੈਂ ਚਾਹੁੰਦਾ ਹਾਂ ਕਿ ਲੋਕ ਵੱਧ ਤਰ੍ਹਾਂ ਦੀਆਂ ਭਾਵਨਾਵਾਂ ਜ਼ਾਹਿਰ ਕਰਨ ਪਰ ਸਾਨੂੰ ਇਸ ਦਾ ਸਹੀ ਤਰੀਕਾ ਲੱਭਣਾ ਹੋਵੇਗਾ, ਤਾਂਕਿ ਇਹ ਵਧੀਆ ਦੇ ਲਈ ਹੋਵੇ, ਨਾ ਕਿ ਬੁਰੇ ਦੇ ਲਈ।
ਸ਼ਾਰਦਾ ਘੋਟਾਲੇ 'ਚ ਮਮਤਾ ਦੇ ਮੰਤਰੀ ਗ੍ਰਿਫਤਾਰ
NEXT STORY