ਨਵੀਂ ਦਿੱਲੀ- ਸਨੈਪਡੀਲ 'ਤੇ ਆਈਫੋਨ ਆਰਡਰ ਕਰਨਾ ਇਕ ਸ਼ਖਸ ਲਈ ਬੁਰੇ ਸੁਪਨੇ ਵਰਗਾ ਸਾਬਤ ਹੋਇਆ, ਜਦੋਂ ਕੰਪਨੀ ਨੇ ਉਸ ਨੂੰ ਆਈਫੋਨ ਦੀ ਜਗ੍ਹਾ ਬਾਕਸ 'ਚ ਲੱਕੜਾਂ ਦੇ ਟੁੱਕੜੇ ਭੇਜ ਦਿੱਤੇ। ਦਰਸ਼ਨ ਨਾਮ ਦਾ ਇਹ ਸ਼ਖਸ ਪੁਣੇ ਦਾ ਰਹਿਣ ਵਾਲਾ ਹੈ। ਉਸ ਨੇ 7 ਦਸੰਬਰ ਨੂੰ ਸਨੈਪਡੀਲ 'ਤੇ ਆਨਲਾਈਨ ਦੋ ਸਮਾਰਟਫੋਨ 4ਐਸ ਆਰਡਰ ਕੀਤੇ ਸੀ। ਉਸ ਦਾ ਆਰਡਰ ਨੰਬਰ 3862653450 ਸੀ, ਜੋ ਕਿ 11 ਦਸੰਬਰ ਨੂੰ ਉਸ ਦੇ ਕੋਲ ਡਿਲੀਵਰ ਹੋਇਆ। ਆਈਫੋਨ ਆਉਣ ਦੀ ਖੁਸ਼ੀ 'ਚ ਕਸਟਮਰ ਨੇ ਡਿਲੀਵਰੀਮੈਨ ਦੇ ਜਾਣ ਤੋਂ ਪਹਿਲਾਂ ਹੀ ਬਾਕਸ ਖੋਲ੍ਹ ਲਿਆ।
ਉਸ ਨੇ ਜਿਵੇਂ ਹੀ ਬਾਕਸ ਖੋਲ੍ਹਿਆ ਉਸ 'ਚੋਂ ਲੱਕੜਾਂ ਦੇ ਟੁੱਕੜੇ ਦੇਖ ਕੇ ਉਹ ਹੈਰਾਨ ਰਹਿ ਗਿਆ ਪਰ ਕਸਟਮਰ ਦੀ ਖੁਸ਼ਕਿਸਮਤੀ ਇਹ ਰਹੀ ਕਿ ਉਸ ਨੇ ਇਹ ਦੋਵੇਂ ਫੋਨ ਕੈਸ਼ ਆਨ ਡਿਲੀਵਰੀ 'ਤੇ ਮੰਗਵਾਏ ਸੀ, ਜਿਸ ਦੇ ਕਾਰਨ ਉਹ ਨੁਕਸਾਨ ਤੋਂ ਬੱਚ ਗਿਆ। ਵਰਨਾ ਉਸ ਨੂੰ ਕਾਫੀ ਸਮੇਂ ਤਕ ਆਪਣੇ ਪੈਸੇ ਰਿਫੰਡ ਲਈ ਇੰਤਜ਼ਾਰ ਕਰਨਾ ਪੈਂਦਾ। ਇਸ ਦੇ ਬਾਅਦ ਦਰਸ਼ਨ ਨੇ ਸਨੈਪਡੀਲ ਨੂੰ ਫੋਨ ਦੀ ਕੀਮਤ 40,508 ਰੁਪਏ ਦੇਣ ਤੋਂ ਮਨਾ ਕਰ ਦਿੱਤਾ। ਦਰਸ਼ਨ ਅਨੁਸਾਰ ਉਂਝ ਤਾਂ ਡਿਲੀਵਰੀਮੈਨ ਕਿਸੀ ਵੀ ਪਾਰਸਲ ਨੂੰ ਪੇਮੈਂਟ ਕਰਨ ਤੋਂ ਪਹਿਲਾਂ ਖੋਲ੍ਹਣ ਦੀ ਇਜ਼ਾਜਤ ਨਹੀਂ ਦਿੰਦੇ ਪਰ ਫੋਨ ਆਉਣ ਦੀ ਖੁਸ਼ੀ 'ਚ ਉਸ ਨੇ ਡਿਲੀਵਰੀਮੈਨ ਨੂੰ ਰਿਕਵੈਸਟ ਕੀਤੀ ਤਾਂ ਉਹ ਮਨ ਗਿਆ। ਕਿਉਂਕਿ ਇਹ ਆਰਡਰ ਕੈਸ਼ ਆਨ ਡਿਲੀਵਰੀ 'ਤੇ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਇਸ ਤਰ੍ਹਾਂ ਦੇ ਧੋਖੇ ਤੋਂ ਸੂਚਿਤ ਕਰਵਾਉਣਾ ਜ਼ਰੂਰੀ ਹੈ। ਦਰਸ਼ਨ ਨੇ ਇਸ ਬਾਰੇ 'ਚ ਸਨੈਪਡੀਲ ਨੂੰ ਇਕ ਈ-ਮੇਲ ਵੀ ਭੇਜੀ ਹੈ, ਜਿਸ ਬਾਰੇ 'ਚ ਕੰਪਨੀ ਵਲੋਂ ਅਜੇ ਤਕ ਕੋਈ ਜਵਾਬ ਨਹੀਂ ਆਇਆ ਹੈ।
ਰੋਹਤਕ ਭੈਣਾਂ ਦਾ ਇਕ ਹੋਰ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ
NEXT STORY