ਰੋਹਤਕ-ਹਰਿਆਣਾ ਦੇ ਰੋਹਤਕ 'ਚ ਚੱਲਦੀ ਬੱਸ 'ਚ ਦੋ ਭੈਣਾਂ ਵਲੋਂ ਤਿੰਨ ਨੌਜਵਾਨਾਂ ਦੀ ਬੈਲਟ ਨਾਲ ਕੁੱਟਮਾਰ ਕਰਨ ਦੇ ਮਾਮਲੇ 'ਚ ਇਕ ਨਵਾਂ ਮੋੜ ਆ ਗਿਆ ਹੈ। ਦੋਵੇਂ ਭੈਣਾਂ ਪੂਜਾ ਅਤੇ ਆਰਤੀ ਨੂੰ ਲੈ ਕੇ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਉਹ ਸਾਰੇ ਲੋਕ ਆਪਣੀ ਸਫਾਈ ਦੇ ਰਹੇ ਹਨ, ਜੋ ਪੂਜਾ ਅਤੇ ਆਰਤੀ ਕਾਰਨ ਵਿਵਾਦਾਂ 'ਚ ਆ ਚੁੱਕੇ ਹਨ।
ਵੀਡੀਓ 'ਚ ਸਿਸਾਨਾ ਦੇ ਰਹਿਣ ਵਾਲੇ ਸੁਮਿਤ ਨੇ ਦੋਵੇਂ ਭੈਣਾਂ 'ਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੇ ਛੇੜਖਾਨੀ ਦੀ ਕਥਿਤ ਝੂਠੀ ਸ਼ਿਕਾਇਤ ਲਿਖਾ ਕੇ ਉਸ ਤੋਂ 20,000 ਰੁਪਏ ਵਸੂਲੇ ਹਨ। ਸਥਾਨਕ ਮੀਡੀਆ 'ਚ ਚੱਲ ਰਹੀਆਂ ਖਬਰਾਂ ਮੁਤਾਬਕ ਸੁਮਿਤ ਦਾ ਕਹਿਣਾ ਸੀ ਕਿ ਬਦਨਾਮੀ ਦੇ ਡਰ ਤੋਂ ਨਾ ਸਿਰਫ ਉਸ ਦੇ ਪਿਤਾ ਨੇ ਉਸ ਦੇ ਨਿਰਦੋਸ਼ ਹੁੰਦੇ ਹੋਏ ਵੀ ਉਨ੍ਹਾਂ ਭੈਣਾਂ ਨੂੰ 20,000 ਰੁਪਏ ਦਿੱਤੇ, ਸਗੋਂ ਇਨ੍ਹਾਂ ਕੁੜੀਆਂ ਕਾਰਨ ਸੁਮਿਤ ਦਾ ਕਾਲਜ ਜਾਣਾ ਵੀ ਛੁੱਟ ਗਿਆ।
ਦੂਜੇ ਪਾਸੇ ਬੱਸ 'ਚ ਹੋਈ ਘਟਨਾ ਦੇ ਮੁੱਖ ਗਵਾਹ ਹਰੀਸ਼ ਅਹਲਾਵਤ ਨੇ ਦੱਸਿਆ ਕਿ ਜਦੋਂ ਬੱਸ 'ਚ ਇਹ ਸਭ ਹੋ ਰਿਹਾ ਸੀ ਤਾਂ ਮੈਂ ਉਨ੍ਹਾਂ ਲੜਕੀਆਂ ਕੋਲ ਗਿਆ ਅਤੇ ਉਨ੍ਹਾਂ ਨੂੰ ਪੁੱਛਿਆ ਕਿ ਭੈਣ ਜੀ, ਤੁਸੀਂ ਅਜਿਹਾ ਕਿਉਂ ਕਰ ਰਹੇ ਹਨ, ਤੁਸੀਂ ਮੁੰਡਿਆਂ ਨਾਲ ਕੁੱਟਮਾਰ ਕਿਉਂ ਕਰ ਰਹੇ ਹੋ ਤਾਂ ਜਵਾਬ 'ਚ ਕੁੜੀਆਂ ਉਸ ਨੂੰ ਗਾਲ੍ਹਾਂ ਕੱਢਣ ਲੱਗ ਪਈਆਂ। ਉਨ੍ਹਾਂ ਨੇ ਕਿਹਾ ਕਿ ਤੂੰ ਪਿੱਛੇ ਹੱਟ, ਨਹੀਂ ਤਾਂ ਤੇਰੇ 'ਤੇ ਵੀ ਛੇੜਖਾਨੀ ਦਾ ਦੋਸ਼ ਲਗਾ ਕੇ ਜੇਲ ਭਿਜਵਾਂ ਦੇਵਾਂਗੀਆਂ। ਅਜਿਹਾ ਹੀ ਵੀਡੀਓ 'ਚ ਕੁਝ ਹੋਰ ਲੋਕ ਵੀ ਹਨ, ਜੋ ਆਪਣੀ ਆਪ-ਬੀਤੀ ਦੱਸ ਰਹੇ ਹਨ।
ਬਾਲ ਕੈਦੀਆਂ ਦੀ ਗੁੰਡਾਗਰਦੀ, ਕੁੱਟ-ਕੁੱਟ ਮਾਰ ਦਿੱਤਾ ਪੁਲਸ ਵਾਲਾ (ਵੀਡੀਓ)
NEXT STORY