ਕਿਹਾ-ਅਸਲੀ ਕਸਰਤ ਹੁਣ ਸ਼ੁਰੂ ਹੋਵੇਗੀ, ਸਕਿਲ ਡਿਵੈੱਲਪਮੈਂਟ ਅਤੇ ਨੌਕਰੀਆਂ ਪੈਦਾ ਕਰਨਾ ਹੋਵੇਗੀ ਸਰਕਾਰ ਦੀ ਸਭ ਤੋਂ ਵੱਡੀ ਪਹਿਲ
ਨਵੀਂ ਦਿੱਲੀ- ਮੋਦੀ ਸਰਕਾਰ ਨੇ ਆਪਣੇ ਕਾਰਜਕਾਲ ਦੇ ਪਹਿਲੇ 6 ਮਹੀਨਿਆਂ ਵਿਚ ਬੀਮਾਰ ਪੈ ਚੁੱਕੀ ਅਰਥਵਿਵਸਥਾ ਨੂੰ ਸਿਹਤਮੰਦ ਕਰਨ ਲਈ ਪੂਰੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਪੀ.ਐਮ. ਨਰਿੰਦਰ ਮੋਦੀ ਨੇ ਕਿਹਾ ਹੈ ਕਿ ਅਸਲੀ ਕਸਰਤ ਹੁਣ ਸ਼ੁਰੂ ਹੋਵੇਗੀ। ਉਨ੍ਹਾਂ ਦੇ ਇਸ ਬਿਆਨ ਤੋਂ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਸਖ਼ਤ ਆਰਥਿਕ ਫੈਸਲੇ ਲਏ ਜਾ ਸਕਦੇ ਹਨ। ਇਕ ਸਰਕਾਰੀ ਬਿਆਨ ਅਨੁਸਾਰ ਵੀਰਵਾਰ ਨੂੰ 16 ਅਮਰੀਕੀ ਅਰਥਸ਼ਾਸਤਰੀਆਂ ਦੇ ਵਫਦ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ ਕਿ ਜੋ ਵਿਅਕਤੀ ਬੀਮਾਰ ਹੁੰਦਾ ਹੈ, ਉਹ ਕਸਰਤ ਦਾ ਲਾਭ ਨਹੀਂ ਲੈ ਪਾਉਂਦਾ। ਇਸ ਸਰਕਾਰ ਨੇ ਪਹਿਲੇ 6 ਮਹੀਨਿਆਂ ਵਿਚ ਆਪਣਾ ਪੂਰਾ ਧਿਆਨ ਭਾਰਤ ਨੂੰ ਫਿਰ ਤੋਂ ਸਿਹਤਮੰਦ ਬਣਾਉਣ ਵਿਚ ਲਗਾਇਆ ਹੈ। ਉਨ੍ਹਾਂ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਸਰਕਾਰ ਦੇ ਵੱਡੇ ਸੁਧਾਰ ਕਰਨ ਦੀ ਸਮਰੱਥਾ ਕਰਨ ਨੂੰ ਲੈ ਕੇ ਲੋਕਾਂ ਦਾ ਹੌਸਲਾ ਜਵਾਬ ਦੇਣ ਲੱਗਾ ਸੀ।
ਮੋਦੀ ਸਰਕਾਰ ਤੋਂ ਉਮੀਦ ਲਗਾਈ ਜਾ ਰਹੀ ਸੀ ਕਿ ਉਹ ਸਖ਼ਤ ਫੈਸਲੇ ਲਵੇਗੀ ਅਤੇ ਅਰਥਵਿਵਸਥਾ ਵਿਚ ਵੱਡਾ ਸੁਧਾਰ ਕਰੇਗੀ। ਬੰਦ ਦਰਵਾਜ਼ਿਆਂ ਦੇ ਪਿਛੋਂ ਉਦਯੋਗਪਤੀ ਵੀ ਸ਼ਿਕਾਇਤ ਕਰ ਰਹੇ ਹਨ ਕਿ ਸੁਧਾਰਾਂ ਨੂੰ ਲੈ ਕੇ ਸਰਕਾਰ ਦੇ ਫੈਸਲਿਆਂ ਵਿਚ ਬੋਲਡਨੈੱਸ ਦੀ ਕਮੀ ਦਿਖਾਈ ਦੇ ਰਹੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਮੌਜੂਦਾ ਸਥਿਤੀ ਮਾਰਕੀਟ ਵਿਚ ਤਾਜ਼ਾ ਨਿਵੇਸ਼ ਲਿਆਉਣ ਵਿਚ ਇਕ ਵੱਡੀ ਰੁਕਾਵਟ ਸਾਬਿਤ ਹੋ ਰਹੀ ਹੈ। ਅਰਥਸ਼ਾਸਤਰੀਆਂ ਨਾਲ ਗੱਲਬਾਤ ਕਰਦਿਆਂ ਮੋਦੀ ਨੇ ਕਿਹਾ ਕਿ ਸਕਿਲਡ ਡਿਵੈੱਲਪਮੈਂਟ ਅਤੇ ਨੌਕਰੀਆਂ ਪੈਦਾ ਕਰਨਾ ਸਰਕਾਰ ਦਾ ਸਭ ਤੋਂ ਪਹਿਲਾ ਕਦਮ ਹੈ। ਅਰਥਸ਼ਾਸਤਰੀਆਂ ਦੇ ਵਫਦ ਵਿਚ ਨੈਸ਼ਨਲ ਬਿਊਰੋ ਆਫ ਇਕੋਨੋਮਿਕਸ ਰਿਸਰਚ ਦੇ ਚੇਅਰਮੈਨ ਮਾਰਟਨ ਫੇਲਡਸਟੀਨ, ਆਈ. ਐਮ.ਐਫ. ਦੇ ਸਾਬਕਾ ਮੈਨੇਜਿੰਗ ਡਾਇਰੈਕਟਰ ਜੌਨ ਲਿਪਸਕੀ, ਹਾਵਰਡ ਯੂਨੀਵਰਸਿਟੀ ਦੀ ਪ੍ਰੋਫੈਸਰ ਗੀਤਾ ਗੋਪੀਨਾਥ ਅਤੇ ਇਮੈਨੂਏਲ ਫਰਹੀ ਅਤੇ ਹੋਰ ਸਤਕਾਰਿਤ ਹਸਤੀਆਂ ਮੌਜੂਦ ਸੀ।
ਸਰਕਾਰੀ ਬਿਆਨ ਮੁਤਾਬਕ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੀ ਹਰ ਨੀਤੀ ਨੌਜਵਾਨਾਂ ਨੂੰ ਧਿਆਨ ਵਿਚ ਰੱਖਕੇ ਬਣਾਈ ਜਾਵੇਗੀ ਕਿਉਂਕਿ ਭਾਰਤ ਦੀ 65 ਫੀਸਦੀ ਜਨਸੰਖਿਆ 35 ਸਾਲ ਦੀ ਉਮਰ ਤੋਂ ਘੱਟ ਲੋਕਾਂ ਦੀ ਹੈ। ਮੋਦੀ ਨੇ ਸਰਕਾਰੀ ਪ੍ਰਕਿਰਿਆਵਾਂ ਵਿਚ ਹੋਰ ਜ਼ਿਆਦਾ ਤਕਨੀਕ ਸ਼ਾਮਲ ਕਰਨ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਇਹੀ ਭ੍ਰਿਸ਼ਟਾਚਾਰ ਨੂੰ ਰੋਕਣ ਦਾ ਸਭ ਤੋਂ ਵਧੀਆ ਤਰੀਕਾ ਹੈ। ਇਸ ਪੂਰੀ ਮੁਲਾਕਾਤ ਦੌਰਾਨ ਵਿੱਤ ਮੰਤਰੀ ਅਰੁਣ ਜੇਤਲੀ ਵੀ ਪ੍ਰਧਾਨ ਮੰਤਰੀ ਦੇ ਨਾਲ ਸਨ।
ਆਰ.ਬੀ.ਆਈ. ਦੀ ਰੁਪਏ ਦੀ ਸੰਦਰਭ ਦਰ
NEXT STORY