ਮੁੰਬਈ- ਕਾਜੋਲ ਤੇ ਸ਼ਾਹਰੁਖ ਖਾਨ ਸਟਾਰਰ ਫਿਲਮ ਦਿਲਵਾਨੇ ਦੁਲਹਨੀਆ ਲੇ ਜਾਏਂਗੇ ਨੂੰ ਮੁੰਬਈ ਦੇ ਮਰਾਠਾ ਮੰਦਰ 'ਚ ਰਿਲੀਜ਼ ਹੋਇਆਂ ਨੂੰ 1000 ਹਫਤੇ ਹੋ ਗਏ ਹਨ। ਕਾਜੋਲ ਨੇ ਬਾਲੀਵੁੱਡ 'ਚ ਕਈ ਹਿੱਟ ਫਿਲਮਾਂ ਦਿੱਤੀਆਂ ਹਨ ਤੇ ਉਸ ਦੇ ਕਰੋੜਾਂ ਪ੍ਰਸ਼ੰਸਕ ਹਨ ਪਰ ਉਸ ਦੀ ਬੇਟੀ ਨੂੰ ਉਹ ਆਪਣੀ ਐਕਟਿੰਗ ਕਾਰਨ ਆਕਰਸ਼ਿਤ ਨਹੀਂ ਕਰ ਸਕੀ।
ਹਾਲ ਹੀ 'ਚ ਕਾਜੋਲ ਕੋਲੋਂ ਪੁੱਛਿਆ ਗਿਆ ਕਿ ਕੀ ਉਸ ਦੇ ਬੱਚੇ ਵੀ ਉਸ ਦੀਆਂ ਫਿਲਮਾਂ ਦੇਖਦੇ ਹਨ ਤਾਂ ਉਸ ਨੇ ਜਵਾਬ ਦਿੱਤਾ ਕਿ ਉਹ ਉਨ੍ਹਾਂ ਨੂੰ ਬਹੁਤ ਪਿਆਰ ਕਰਦੀ ਹੈ ਪਰ ਉਸ ਦੀ ਬੇਟੀ ਨਿਆਸਾ ਉਸ ਨੂੰ ਕਹਿੰਦੀ ਹੈ ਕਿ ਉਹ ਫਿਲਮਾਂ 'ਚ ਜ਼ਿਆਦਾਤਰ ਰੋਂਦੀ ਨਜ਼ਰ ਆਉਂਦੀ ਹੈ। ਉਸ ਮੁਤਾਬਕ ਉਸ ਨੇ ਬੇਕਾਰ ਫਿਲਮਾਂ ਕੀਤੀਆਂ ਹਨ ਤੇ ਉਸ ਨੂੰ ਗੋਲਮਾਲ ਵਰਗੀਆਂ ਵਧੀਆ ਫਿਲਮਾਂ ਕਰਨੀਆਂ ਚਾਹੀਦੀਆਂ ਹਨ, ਜਿਹੜੀਆਂ ਵਧੀਆ ਲੱਗਣ। ਉਹ ਕਹਿੰਦੀ ਹੈ ਕਿ ਤੁਹਾਨੂੰ ਪਾਪਾ ਵਾਂਗ ਹੀ ਫਿਲਮਾਂ ਕਰਨੀਆਂ ਚਾਹੀਦੀਆਂ ਹਨ।
'ਰਾਏ' ਲਈ ਡਾਇਰੈਕਟਰ ਬਣੇ ਅਰਜੁਨ, ਲੀਡ ਰੋਲ 'ਚ ਹਨ ਰਣਬੀਰ
NEXT STORY