ਨਵੀਂ ਦਿੱਲੀ - ਦੱਖਣ ਕੋਰੀਆਈ ਇਲੈਕਟ੍ਰਾਨਿਕਸ ਕੰਪਨੀ ਐੱਲ. ਜੀ. ਨੇ ਅਗਲੇ ਦੋ ਸਾਲ ਵਿਚ ਆਪਣੇ ਭਾਰਤੀ ਕਾਰੋਬਾਰ ਤੋਂ ਬਰਾਮਦ ਵਧਾ ਕੇ ਕਰੀਬ 15 ਫੀਸਦੀ ਤੱਕ ਪਹੁੰਚਾਉਣ ਦਾ ਟੀਚਾ ਰੱਖਿਆ ਹੈ। ਮੌਜੂਦਾ ਸਮੇਂ ਵਿਚ ਭਾਰਤ ਵਿਚ ਨਿਰਮਿਤ ਐੱਲ. ਜੀ. ਦੇ ਕਰੀਬ 10 ਫੀਸਦੀ ਉਤਪਾਦਾਂ ਦਾ ਦੱਖਣ-ਪੂਰਬ ਏਸ਼ੀਆ, ਦੱਖਣ ਅਫਰੀਕਾ, ਪੱਛਮ ਏਸ਼ੀਆ ਅਤੇ ਦੱਖਣ ਅਮਰੀਕੀ ਬਾਜ਼ਾਰਾਂ ਸਮੇਤ 80 ਦੇਸ਼ਾਂ ਨੂੰ ਬਰਾਮਦ ਕੀਤਾ ਜਾਂਦਾ ਹੈ। ਐੱਲ. ਜੀ. ਇਲੈਕਟ੍ਰਾਨਿਕ ਇੰਡੀਆ ਦੇ ਪ੍ਰਬੰਧ ਨਿਰਦੇਸ਼ਕ ਸੂਨ ਕਵੋਨ ਨੇ ਕਿਹਾ ਕਿ ਕੰਪਨੀ ਰੈਫਰੀਜਿਰੇਟਰਾਂ, ਵਾਸ਼ਿੰਗ ਮਸ਼ੀਨਾਂ ਅਤੇ ਐੱਲ. ਸੀ. ਡੀ.-ਐੱਲ. ਈ. ਡੀ. ਟੀ. ਵੀ. ਤੋਂ ਇਲਾਵਾ ਹੋਰ ਸ਼੍ਰੇਣੀਆਂ ਦੇ ਉਤਪਾਦਾਂ ਦਾ ਨਿਰਮਾਣ ਵਧਾਏਗੀ।
ਸਪੈਕਟਰਮ ਮੁੱਲ 'ਤੇ ਨਿਰਭਰ ਕਰੇਗਾ ਭਾਰਤ 'ਚ ਨਿਵੇਸ਼ : ਸਿਸਤੇਮਾ
NEXT STORY