ਜਲੰਧਰ- ਸਟਾਰ ਰੈਪਰ ਤੇ ਸੰਗੀਤਕਾਰ ਯੋ-ਯੋ ਹਨੀ ਸਿੰਘ ਕਾਫੀ ਸਮੇਂ ਤੋਂ ਆਪਣੇ ਪ੍ਰਸ਼ੰਸਕਾਂ ਤੇ ਕੰਮ ਤੋਂ ਦੂਰ ਰਹੇ ਹਨ ਪਰ ਹੁਣ ਹਨੀ ਸਿੰਘ ਨੇ ਵਾਪਸੀ ਕਰ ਲਈ ਹੈ, ਉਹ ਵੀ ਆਪਣੀ ਨਵੀਂ ਲੁੱਕ ਨਾਲ। ਯੋ-ਯੋ ਹਨੀ ਸਿੰਘ ਭੂਰੇ ਵਾਲਾਂ ਤੇ ਡੂੰਘੀ ਸੋਚ ਦੇ ਨਾਲ ਵਾਪਸੀ ਕਰ ਰਹੇ ਹਨ। ਇਹ ਤਸਵੀਰ ਹਨੀ ਸਿੰਘ ਨੇ ਆਪਣੇ ਫੇਸਬੁੱਕ ਪੇਜ 'ਤੇ ਸ਼ੇਅਰ ਕੀਤੀ ਹੈ। ਹਨੀ ਦੀ ਇਹ ਨਵੀਂ ਲੁੱਕ ਉਸ ਦੇ ਫੈਨਜ਼ ਨੂੰ ਵੀ ਕਾਫੀ ਪਸੰਦ ਆ ਰਹੀ ਹੈ।
ਹਨੀ ਦੀ ਇਹ ਸੈਲਫੀ ਗੱਡੀ ਵਿਚ ਬੈਠਿਆਂ ਦੀ ਹੈ, ਜਿਸ ਦਾ ਮਤਲਬ ਹਨੀ ਹੁਣ ਬੈੱਡ ਰੈਸਟ ਤੋਂ ਬਾਹਰ ਆ ਗਏ ਹਨ ਤੇ ਮੁੜ ਆਪਣੇ ਕੰਮ ਨਾਲ ਧਮਾਲ ਮਚਾਉਣ ਲਈ ਤਿਆਰ ਹਨ। ਹਨੀ ਸਿੰਘ ਨੂੰ ਡਾਕਟਰਾਂ ਵਲੋਂ ਬੈੱਡ ਰੈਸਟ ਦੀ ਸਲਾਹ ਦਿੱਤੀ ਗਈ ਸੀ। ਹਨੀ ਨੇ ਕਾਫੀ ਸਮੇਂ ਬਾਅਦ ਆਪਣੇ ਫੇਸਬੁੱਕ ਪੇਜ 'ਤੇ ਕੋਈ ਫੋਟੋ ਸ਼ੇਅਰ ਕੀਤੀ ਹੈ। ਜ਼ਿਕਰਯੋਗ ਹੈ ਕਿ ਹਨੀ ਸਿੰਘ ਨੂੰ ਇਹ ਸੱਟ ਸ਼ਾਹਰੁਖ ਖਾਨ ਦੀ ਫਿਲਮ ਦੇ ਪ੍ਰਚਾਰ ਲਈ ਕਰਵਾਏ ਇਕ ਟੂਰ ਦੌਰਾਨ ਲੱਗੀ ਸੀ।
ਇਸ ਸੱਟ ਕਾਰਨ ਹਨੀ ਸਿੰਘ ਨੂੰ ਆਪਣਾ ਪਹਿਲਾ ਟੀ. ਵੀ. ਸ਼ੋਅ 'ਰਾਅ ਸਟਾਰ' ਵੀ ਛੱਡਣਾ ਪਿਆ ਸੀ। ਲੰਮੇ ਚਿਰਾਂ ਤੋਂ ਆਰਾਮ ਕਰ ਰਹੇ ਹਨੀ ਸਿੰਘ ਹੁਣ ਠੀਕ ਹੋ ਗਏ ਹਨ ਤੇ ਨਵਾਂ ਧਮਾਲ ਕਰਨ ਲਈ ਤਿਆਰ ਹਨ। ਹਨੀ ਸਿੰਘ ਦੀ ਐਲਬਮ ਦੇਸੀ ਕਲਾਕਾਰ ਦੇ ਵੀ ਕਈ ਗੀਤ ਅਜੇ ਫਿਲਮਾਏ ਜਾਣੇ ਬਾਕੀ ਹਨ। ਇਸ ਤੋਂ ਇਲਾਵਾ ਹਨੀ ਦੀ ਪੰਜਾਬੀ ਫਿਲਮ 'ਜ਼ੋਰਾਵਰ' ਵੀ ਅਗਲੇ ਸਾਲ ਰਿਲੀਜ਼ ਹੋਣ ਜਾ ਰਹੀ ਹੈ।
ਯਾਮੀ ਗੌਤਮ ਨੇ ਹਰਿਮੰਦਰ ਸਾਹਿਬ ਟੇਕਿਆ ਮੱਥਾ ਤੇ ਕੀਤੀ ਸੇਵਾ (ਦੇਖੋ ਤਸਵੀਰਾਂ)
NEXT STORY