ਅੰਮ੍ਰਿਤਸਰ- ਬਾਲੀਵੁੱਡ ’ਚ ਫਿਲਮ ‘ਵੀਕੀ ਡੋਨਰ’ ਰਾਹੀਂ ਲੋਕਾਂ ਦੇ ਦਿਲਾਂ ’ਤੇ ਰਾਜ਼ ਕਰਨ ਵਾਲੀ ਯਾਮੀ ਗੌਤਮ ਨੇ ਸਵਰਣ ਮੰਦਰ ’ਚ ਵੀਰਵਾਰ ਨੂੰ ਪੁਲਕਿਤ ਸਮਰਾਟ ਨਾਲ ਮੱਥਾ ਟੇਕਿਆ। ਪੁਲਕਿਤ ਨਾਲ ਉਨ੍ਹਾਂ ਦੀ ਪਤਨੀ ਸ਼ਵੇਤਾ ਰੋਹਿਰਾ ਵੀ ਸੀ। ਇਸ ਮੌਕੇ ’ਤੇ ਉਨ੍ਹਾਂ ਨੇ ਪੁਲਕਿਤ ਨਾਲ ਸੈਲਫੀਆਂ ਖਿਚਵਾਈਆਂ। ਹਾਲ ਹੀ ’ਚ ਸਲਮਾਨ ਖਾਨ ਦੀ ਮੂੰਹ ਬੋਲੀ ਭੈਣ ਸ਼ਵੇਤਾ ਰੋਹਿਰਾ ਨੇ ਪੁਲਕਿਤ ਸਮਾਰਟ ਨਾਲ ਵਿਆਹ ਕੀਤਾ ਹੈ। ਪੁਲਕਿਤ ਸਮਰਾਟ ਨੇ ਫਿਲਮ ‘ਫੁਕਰੇ’ ’ਚ ਆਪਣੀ ਅਦਾਕਾਰੀ ਨਾਲ ਸਾਰਿਆਂ ਦਾ ਦਿਲ ਜਿੱਤਿਆ ਹੈ। ਇਸ ਵਿਆਹ ’ਚ ਬਾਲੀਵੁੱਡ ਦੇ ਦਬੰਗ ਸਲਮਾਨ ਖਾਨ ਵੀ ਸ਼ਾਮਲ ਹੋਏ। ਗੁਰੂਦੁਆਰੇ ’ਚ ਮੱਥਾ ਟੇਕਣ ਤੋਂ ਬਾਅਦ ਯਾਮੀ, ਪੁਲਕਿਤ ਅਤੇ ਉਨ੍ਹਾਂ ਦੀ ਪਤਨੀ ਸ਼ਵੇਤਾ ਰੋਹਿਰਾ ਨੇ ਗੁਰੂਦੁਆਰੇ ’ਚ ਸੇਵਾ ਕੀਤਾ। ਤਿੰਨਾਂ ਨੇ ਗੁਰੂਦੁਰਆਰੇ ਦੇ ਕੰਮ ’ਚ ਸਹਿਯੋਗ ਦਿੱਤਾ। ਯਾਮੀ ਅਤੇ ਪੁਲਕਿਤ ਦੇ ਨਾਲ ਸ਼ਵੇਤਾ ਨੇ ਮਟਰ ਛਿੱਲੇ। ਉਨ੍ਹਾਂ ਦੇ ਨਾਲ ਹੋਰ ਵੀ ਲੋਕਾਂ ਨੇ ਮੱਥਾ ਟੇਕਿਆ।
ਕਿਮ ਨੇ ਵੱਧਦੇ ਭਾਰ ਲਈ ਰਬ ਨੂੰ ਠਹਿਰਾਇਆ ਦੋਸ਼ੀ
NEXT STORY