ਤਰਨਤਾਰਨ— ਤਰਨਤਾਰਨ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਅਗਨ ਭੇਂਟ ਕਰਨ ਵਾਲੇ ਸ਼ਰਾਰਤੀ ਅਨਸਰਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਸਿੱਖ ਜਥੇਬੰਦੀਆਂ ਨੇ ਦਿਵਯ ਜਯੋਤੀ ਜਾਗ੍ਰਿਤੀ ਸੰਸਥਾ ਦੇ ਡੇਰੇ ਨੂੰ ਜ਼ਿੰਦੇ ਲਗਵਾ ਦਿੱਤੇ। ਇਸ ਮੌਕੇ ਸਿੱਖ ਸਮਰਥਕਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਵੀ ਇਸ ਡੇਰੇ ਨੂੰ ਦੁਬਾਰਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਉਹ ਅਗਲੀ ਕਾਰਵਾਈ ਲਈ ਠੋਸ ਕਦਮ ਚੁੱਕਣਗੇ।
ਪੁਲਸ ਨੇ ਇਸ ਮਾਮਲੇ ਵਿਚ ਆਪਣੇ ਪੱਲਾ ਝਾੜਦੇ ਹੋਏ ਕਿਹਾ ਕਿ ਕਿਸੇ ਕੋਲ ਅਜਿਹਾ ਕੋਈ ਅਧਿਕਾਰ ਨਹੀਂ ਹੈ ਕਿ ਉਹ ਕਿਸੇ ਡੇਰੇ ਨੂੰ ਤਾਲਾ ਲਵਾ ਸਕਣ। ਇਸ ਮਾਮਲੇ ਵਿਚ ਪੁਲਸ ਨੇ ਸਿੱਖ ਸਮਰਥਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਸ਼ਰਾਰਤੀ ਅਨਸਰਾਂ ਦੇ ਖਿਲਾਫ ਛੇਤੀ ਹੀ ਬਣਦੀ ਕਾਰਵਾਈ ਕਰਨਗੇ।
ਜ਼ਿਕਰਯੋਗ ਹੈ ਕਿ ਜ਼ਿਲਾ ਪ੍ਰਸ਼ਾਸਨ ਨੇ ਨੂਰਮਹਿਲੀਆਂ ਦੇ ਮੁਰਾਦਪੁਰ ਸੜਕ 'ਤੇ ਸਥਿਤ ਡੇਰੇ ਨੂੰ ਸਿੱਖ ਜਥੇਬੰਦੀਆਂ ਦੀ ਹਾਜ਼ਰੀ ਵਿਚ ਤਾਲੇ ਲਗਵਾ ਕੇ ਚਾਬੀਆਂ ਜਥੇਬੰਦੀਆਂ ਦੇ ਹਵਾਲੇ ਕਰ ਦਿੱਤੀਆਂ।
ਲਾਲ ਬਾਜ਼ਾਰ 'ਚ ਲਾਲ ਹੋਇਆ ਪੁਲਸ ਵਾਲਾ (ਵੀਡੀਓ)
NEXT STORY