ਨਵੀਂ ਦਿੱਲੀ- ਰੇਲਵੇ ਨੇ ਯਾਤਰੀਆਂ ਨੂੰ ਹੋਰ ਸਹੂਲਤ ਪ੍ਰਦਾਨ ਕਰਨ ਦੇ ਲਈ ਸਰੀਰਕ ਤੌਰ 'ਤੇ ਅਸਮਰਥ ਲੋਕਾਂ ਦੇ ਲਈ ਈ-ਟਿਕਟਿੰਗ ਸਹੂਲਤ ਉਪਲਬਧ ਕਰਾਈ ਹੈ। ਰੇਲ ਮੰਤਰਾਲਾ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਰੀਰਕ ਤੌਰ 'ਤੇ ਅਸਮਰਥ, ਗੂੰਗੇ ਬੋਲੇ, ਮਾਨਸਿਕ ਤੌਰ 'ਤੇ ਕਮਜ਼ੋਰ ਅਤੇ ਅੰਨੇ ਯਾਤਰੀ ਵੀ ਈ-ਟਿਕਟਿੰਗ ਸਹੂਲਤ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਈ-ਟਿਕਟਿੰਗ ਸਹੂਲਤ ਦਾ ਲਾਭ ਲੈਣ ਦੇ ਇਛੁੱਕ ਅਜਿਹੇ ਲੋਕਾਂ ਨੂੰ ਸਰੀਰਕ ਤੌਰ 'ਤੇ ਅਸਮਰਥਤਾ ਦਾ ਪ੍ਰਮਾਣ ਪੱਤਰ ਦੇ ਨਾਲ ਪਾਸਪੋਰਟ ਸਾਈਜ਼ ਦੀਆਂ ਦੋ ਫੋਟੋਆਂ, ਫੋਟੋ ਪਛਾਣ ਪੱਤਰ ਅਤੇ ਜਨਮ ਪ੍ਰਮਾਣ ਪੱਤਰ ਦੀ ਕਾਪੀ ਨੇੜੇ ਦੇ ਡੀ.ਆਰ.ਐੱਮ. ਦਫਤਰ ਦੀ ਵਣਜਕ ਬ੍ਰਾਂਚ 'ਚ ਜਮ੍ਹਾ ਕਰਨੀ ਹੋਵੇਗੀ।
ਡੀਜ਼ਲ ਦੇ ਭਾਅ ਫਿਸਲੇ, ਨਹੀਂ ਘਟਿਆ ਕਿਰਾਇਆ
NEXT STORY