ਰਿਆਦ— ਸਾਊਦੀ ਅਰਬ ਵਿਚ ਇਸ ਸਾਲ ਹੁਣ ਤੱਕ 10 ਪਾਕਿਸਤਾਨੀਆਂ ਦੇ ਸਿਰ ਕਲਮ ਕੀਤੇ ਜਾ ਚੁੱਕੇ ਹਨ। ਵੀਰਵਾਰ ਨੂੰ ਰਾਜਧਾਨੀ ਰਿਆਦ ਵਿਚ ਮੁਹੰਮਦ ਫਿਆਜ਼ ਆਜ਼ਮ ਦਾ ਸਿਰ ਕੱਟ ਦਿੱਤਾ ਗਿਆ। ਉਸ 'ਤੇ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਦਾ ਦੋਸ਼ ਹੈ। ਸਾਊਦੀ ਪ੍ਰੈੱਸ ਏਜੰਸੀ ਦੇ ਹਵਾਲੇ ਨਾਲ ਉਥੋਂ ਦੇ ਗ੍ਰਹਿ ਮੰਤਰਾਲੇ ਨੇ ਇਹ ਸੂਚਨਾ ਦਿੱਤੀ ਹੈ। ਇਸ ਸਾਲ ਹੁਣ ਤੱਕ ਸਾਊਦੀ ਅਰਬ ਵਿਚ 79 ਲੋਕਾਂ ਦੇ ਸਿਰ ਕਲਮ ਕੀਤੇ ਜਾ ਚੁੱਕੇ ਹਨ। ਇਨ੍ਹਾਂ ਵਿਚ ਵੱਡੀ ਗਿਣਤੀ ਵਿਚ ਵਿਦੇਸ਼ੀ ਹਨ। ਹੁਣ ਘੱਟ ਤੋਂ ਘੱਟ 50 ਪਾਕਿਸਤਾਨੀਆਂ ਦੇ ਸਿਰ 'ਤੇ ਤਲਵਾਰ ਲਟਕ ਰਹੀ ਹੈ। ਉਨ੍ਹਾਂ 'ਤੇ ਵੀ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਦਾ ਦੋਸ਼ ਹੈ।
ਮਨੁੱਖੀ ਅਧਿਕਾਰ ਸੰਗਠਨ ਇਸ ਤਰ੍ਹਾਂ ਦੀ ਸਜ਼ਾ ਦਾ ਵਿਰੋਧ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਅਣਮਨੁੱਖੀ ਹੈ ਅਤੇ ਇਸ ਤਰ੍ਹਾਂ ਨਾਲ ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਜਾ ਸਕਦੀ ਹੈ। ਸਾਊਦੀ ਅਰਬ ਵਿਚ ਲੋਕਾਂ ਨੂੰ ਕਈ ਵਾਰ ਤਾਂ ਆਪਣੀ ਰੱਖਿਆ ਦਾ ਮੌਕਾ ਵੀ ਨਹੀਂ ਮਿਲਦਾ ਕਿਉਂਕਿ ਇਥੇ ਕਾਨੂੰਨੀ ਵਿਵਸਥਾ ਪਾਰਦਰਸ਼ੀ ਨਹੀਂ ਹੈ।
ਸਾਊਦੀ ਅਰਬ ਵਿਚ ਬਲਾਤਕਾਰ, ਕਤਲ, ਆਪਣੇ ਮਜ਼੍ਹਬ ਨੂੰ ਛੱਡਣਾ ਅਤੇ ਹਥਿਆਰਬੰਦ ਡਕੈਤੀ ਦੇ ਬਦਲੇ ਮੌਤ ਦੀ ਸਜ਼ਾ ਦਿੱਤੀ ਜਾਂਦਾ ਹੈ ਪਰ ਇਸ ਦੇ ਬਾਵਜੂਦ ਸਭ ਤੋਂ ਵਧ ਨਸ਼ੀਲੀਆਂ ਦਵਾਈਆਂ ਦੇ ਮਾਮਲੇ ਵਿਚ ਸਭ ਤੋਂ ਜ਼ਿਆਦਾ ਲੋਕ ਮੌਤ ਦੇ ਘਾਟ ਉਤਾਰੇ ਜਾਂਦੇ ਹਨ।
ਸਾਰੇ ਦੇਖ ਕੇ ਹੈਰਾਨ ਰਹਿ ਗਏ ਜਦੋਂ ਪੈਂਟ 'ਚੋਂ ਰੇਂਗਦੇ ਹੋਏ ਬਾਹਰ ਨਿਕਲਿਆ ਅਜਗਰ!
NEXT STORY