ਬੋਲੀਵੀਆ-ਅੱਜ ਤੱਕ ਤੁਸੀ ਸਟੰਟਮੈਨ ਨੂੰ ਕਈ ਤਰ੍ਹਾਂ ਦੇ ਵੱਖ-ਵੱਖ ਸਟੰਟ ਕਰਦੇ ਦੇਖਿਆ ਹੋਵੇਗਾ ਪਰ ਅਜਿਹਾ ਸ਼ਾਇਦ ਹੀ ਦੇਖਿਆ ਹੋਵੇਗਾ ਕਿ ਕੋਈ ਆਦਮੀ ਟਾਈਲੇਟ ਕਰ ਰਿਹਾ ਹੋਵੇ ਅਤੇ ਉਦੋਂ ਹੀ ਉਸਦੀ ਪੈਂਟ ਦੀ ਜਿਪ 'ਚੋਂ ਅਜਗਰ ਨਿਕਲ ਆਵੇ। ਬੋਲੀਵੀਆ ਦੇ ਜੰਗਲਾਂ 'ਚ ਸਟੰਟਮੈਨ ਆਪਣੇ ਸਾਥੀਆਂ ਨਾਲ ਇਕ ਅਜਿਹੇ ਹੀ ਅਡਵੈਂਚਰ ਟਰਿੱਪ 'ਤੇ ਗਿਆ ਸੀ। ਸਫਰ ਦੌਰਾਨ ਉਸਦਾ ਥੋੜੀ ਸ਼ੈਤਾਨੀ ਕਰਨ ਦਾ ਮਨ ਕੀਤਾ ਤਾਂ ਉਸਨੇ ਆਪਣੇ ਸਾਥੀਆਂ ਨੂੰ ਕਿਹਾ ਕਿ ਉਹ ਟਾਈਲੇਟ ਜਾ ਰਿਹਾ ਹੈ ਅਤੇ ਉਹ ਚਾਹੁੰਦਾ ਹੈ ਕਿ ਉਸਦੇ ਦੋਸਤ ਉਸਨੂੰ ਪਿਛੇ ਤੋਂ ਸ਼ੂਟ ਕਰਨ।
ਸਟੰਟਮੈਨ ਜਿਵੇਂ ਹੀ ਟਾਈਲੇਟ ਕਰਕੇ ਵਾਪਸ ਕੈਮਰੇ ਵੱਲ ਮੁੜਿਆ ਤਾਂ ਉਸਨੂੰ ਦੇਖ ਕੇ ਸਾਰੇ ਹੈਰਾਨ ਰਹਿ ਗਏ। ਉਸਨੇ ਆਪਣੇ ਪੈਂਟ ਦੀ ਜਿਪ ਖੋਲ੍ਹੀ ਤਾਂ ਉਸ 'ਚੋਂ ਹੌਲੀ-ਹੌਲੀ ਅਜਗਰ ਬਾਹਰ ਆਉਣ ਲੱਗ ਗਿਆ। ਉਸਦੀ ਟੀਮ ਦੇ ਮੈਂਬਰ ਇਸ ਨਜ਼ਾਰੇ ਨੂੰ ਸ਼ੂਟ ਕਰਨ 'ਚ ਲੱਗੇ ਹੋਏ ਸਨ। ਪੈਂਟ ਤੋਂ ਨਿਕਲਣ ਤੋਂ ਬਾਅਦ ਅਜਗਰ ਆਰਾਮ ਨਾਲ ਉਤਰਿਆ ਅਤੇ ਜੰਗਲ 'ਚ ਚੱਲਿਆ ਗਿਆ। ਉਸਦੀ ਇਹ ਵੀਡੀਓ ਸੋਸ਼ਲ ਸਾਈਟ 'ਤੇ ਵਾਇਰਲ ਹੋ ਗਈ।
ਬੱਲੇ ਨੀਂ ਤਕਨੀਕੇ, ਪਲਸਤਰ ਲਈ ਮਿਸਤਰੀ ਦੀ ਥਾਂ ਲੱਭ ਲਏ ਨਵੇਂ ਤਰੀਕੇ (ਵੀਡੀਓ)
NEXT STORY