ਵਾਸ਼ਿੰਗਟਨ— ਪੰਜਾਬੀ ਮੂਲ ਦੀਆਂ ਦੋ ਭੈਣਾਂ ਅਮਰੀਕੀ ਫੌਜ ਵਿਚ ਸੇਵਾ ਨਿਭਾ ਰਹੀਆਂ ਹਨ। ਬਲਰੀਤ ਕੌਰ ਅਤੇ ਜਸਲੀਨ ਕੌਰ ਖਹਿਰਾ ਨਾਂ ਦੀਆਂ ਇਹ ਦੋ ਭੈਣਾਂ ਅਮਰੀਕੀ ਫੌਜ ਦੇ ਕਈ ਮਿਸ਼ਨਾਂ ਵਿਚ ਹਿੱਸਾ ਲੈ ਚੁਕੀਆਂ ਹਨ।ਦੋਵੇਂ ਇਸ ਵੇਲੇ 31L96ORN91 1RMY N1“9ON1L 7”1R4 ਵਿਚ ਤਾਇਨਾਤ ਹਨ।
ਭਾਰਤ ਅਤੇ ਅਮਰੀਕੀ ਫੌਜ ਦੇ ਹੋਏ ਸਾਂਝੇ ਯੁੱਧ ਅਭਿਆਸ ਵਿਚ ਬਲਰੀਤ ਅਤੇ ਜਸਲੀਨ ਹਿੱਸਾ ਲੈ ਚੁੱਕੀਆਂ ਹਨ।
ਬਲਰੀਤ ਨੇ ਮੈਡੀਕਲ ਦੀ ਪੜਾਈ ਪੂਰੀ ਕਰਨ ਤੋਂ ਬਾਅਦ ਅਮਰੀਕੀ ਫੌਜ ਵਿਚ ਦਾਖਲਾ ਲਿਆ ਸੀ। ਬਲਰੀਤ ਅਫਗਾਨਿਸਤਾਨ ਵਿਚ ਆਪਣੀ ਸੇਵਾ ਨਿਭਾ ਚੁੱਕੀ ਹੈ। ਵੱਡੀ ਭੈਣ ਦੇ ਸੈਨਾ ਵਿਚ ਭਰਤੀ ਹੋਣ ਤੋਂ ਬਾਅਦ ਜਸਲੀਨ ਨੇ ਵੀ ਫੌਜ ਨੂੰ ਹੀ ਚੁਣਿਆ। ਦੋਵੇਂ ਭੈਣਾਂ ਦਾ ਪਰਿਵਾਰਕ ਪਿਛੋਕੜ ਫੌਜ ਨਾਲ ਸੰਬੰਧਤ ਨਹੀਂ ਸੀ ਪਰ ਦੋਹਾਂ ਵਿਚ ਕੁਝ ਵੱਖਰਾ ਕਰਨ ਦੀ ਚਾਹਤ ਸੀ, ਜਿਸ ਨੇ ਉਨ੍ਹਾਂ ਨੂੰ ਸਭ ਤੋਂ ਤਾਕਤਵਰ ਦੇਸ਼ ਦੀ ਤਾਕਤਵਰ ਫੌਜ ਵਿਚ ਸ਼ਾਮਲ ਕਰ ਦਿੱਤਾ।
ਅਮਰੀਕਾ 'ਚ ਸਕੂਲ ਨੇੜੇ ਗੋਲੀਬਾਰੀ ਇਕ ਲੜਕੀ ਸਮੇਤ 3 ਜ਼ਖਮੀ
NEXT STORY