ਜੰਮੂ-ਕਸ਼ਮੀਰ 'ਚ ਬਣਨ ਵਾਲੀ ਹਰ ਸਰਕਾਰ 'ਚ ਹੋ ਜਾਂਦੀ ਹੈ ਸ਼ਾਮਲ
ਕਠੂਆ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ-ਕਸ਼ਮੀਰ 'ਚ ਭਾਜਪਾ ਨੂੰ ਨਵੇਂ ਬਦਲ ਵਜੋਂ ਪੇਸ਼ ਕਰਦਿਆਂ ਕਿਹਾ ਕਿ ਕਾਂਗਰਸ ਇਕ ਘੁਸਪੈਠੀਆ ਪਾਰਟੀ ਹੈ ਅਤੇ ਇਸ ਸੂਬੇ 'ਚ ਬਣਨ ਵਾਲੀ ਹਰ ਸਰਕਾਰ 'ਚ ਸ਼ਾਮਲ ਹੋ ਜਾਂਦੀ ਹੈ ਅਤੇ ਚੋਣਾਂ ਤੋਂ ਪਹਿਲਾਂ ਬਾਹਰ ਆ ਕੇ ਉਸੇ ਸਰਕਾਰ 'ਤੇ ਹਮਲੇ ਕਰਨ ਲੱਗਦੀ ਹੈ। ਸ਼ਨੀਵਾਰ ਇਥੇ ਇਕ ਚੋਣ ਜਲਸੇ 'ਚ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੂਬੇ ਦੀਆਂ ਸਰਕਾਰਾਂ ਲਈ ਕਾਂਗਰਸ, ਨੈਸ਼ਨਲ ਕਾਂਗਰਸ ਅਤੇ ਪੀਪਲਜ਼ ਡੈਮੋਕੇਟਿਕ ਪਾਰਟੀ ਬਰਾਬਰ ਦੀਆਂ ਜ਼ਿੰਮੇਵਾਰ ਹਨ। ਸੂਬੇ ਦੇ ਲੋਕਾਂ ਨੂੰ ਅਸੈਂਬਲੀ ਚੋਣਾਂ 'ਚ ਇਨ੍ਹਾਂ ਤਿੰਨਾਂ ਪਾਰਟੀਆਂ ਨੂੰ ਸਜ਼ਾ ਦੇਣੀ ਚਾਹੀਦੀ ਹੈ। ਮੋਦੀ ਨੇ ਇਹ ਕਹਿੰਦਿਆਂ ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਿਆ ਕਿ ਪਾਰਟੀ ਸੂਬੇ 'ਚ ਬਣਨ ਵਾਲੀ ਹਰ ਸਰਕਾਰ ਭਾਵੇਂ ਉਹ ਪੀ. ਡੀ. ਪੀ. ਦੀ ਅਗਵਾਈ ਵਾਲੀ ਹੋਵੇ ਜਾਂ ਫਿਰ ਨੈਸ਼ਨਲ ਕਾਨਫਰੰਸ ਦੀ, 'ਚ ਛਾਲ ਮਾਰ ਕੇ ਪਹੁੰਚ ਜਾਂਦੀ ਹੈ। ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਬਾਹਰ ਆ ਕੇ ਉਸੇ ਪਾਰਟੀ 'ਤੇ ਹਮਲਾ ਕਰਨ ਲੱਗ ਪੈਂਦੀ ਹੈ ਜੇ ਲੋਕ ਇਕ ਵਾਰ ਕਾਂਗਰਸ ਨੂੰ ਸਜ਼ਾ ਦੇਣਗੇ ਤਾਂ ਉਹ ਆਪਣੀ ਗਲਤੀ ਦਾ ਅਹਿਸਾਸ ਕਰੇਗੀ। ਭਾਜਪਾ ਨੇ ਅਜੇ ਤਕ ਜੰਮੂ-ਕਸ਼ਮੀਰ 'ਚ ਸਰਕਾਰ ਨਹੀਂ ਬਣਾਈ। ਉਸ ਨੂੰ ਸਰਕਾਰ ਬਣਾਉਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਮੋਦੀ ਨੇ ਕਿਹਾ ਕਿ ਲੋਕਾਂ ਨੂੰ ਪਤਾ ਹੈ ਕਿ ਤਿੰਨ ਅਪਰਾਧੀ ਕਿਹੜੇ ਹਨ। ਵੋਟਰਾਂ ਹੱਥੋਂ ਜਦ ਤਕ ਇਨ੍ਹਾਂ ਨੂੰ ਸਜ਼ਾ ਨਹੀਂ ਮਿਲੇਗੀ ਇਹ ਆਪਣੇ ਢੰਗ-ਤਰੀਕੇ ਨਹੀਂ ਬਦਲਣਗੇ। ਟੱਬਰਵਾਦੀ ਸਿਆਸਤ ਅਤੇ ਭਾਈ-ਭਤੀਜਾਵਾਦ ਲਈ ਨੈਕਾ ਅਤੇ ਪੀ. ਡੀ. ਪੀ. 'ਤੇ ਤਿੱਖੇ ਹਮਲੇ ਕਰਦਿਆਂ ਮੋਦੀ ਨੇ ਲੋਕਾਂ ਨੂੰ ਪੁੱਛਿਆ ਕਿ ਕੀ ਜੰਮੂ-ਕਸ਼ਮੀਰ ਅਤੇ ਹੋਰ ਪਿਤਾ-ਪੁੱਤਰ ਅਤੇ ਪਿਤਾ-ਪੁੱਤਰੀ ਨਹੀਂ ਹਨ? ਕੀ ਸਿਰਫ ਇਕੋ ਹੀ ਪਿਤਾ-ਪੁੱਤਰ ਅਤੇ ਪਿਤਾ-ਪੁੱਤਰੀ ਇਥੋਂ ਦੀ ਸਰਕਾਰ ਚਲਾਉਣਗੇ। ਉਨ੍ਹਾਂ ਕਿਹਾ ਕਿ ਭਾਈ-ਭਤੀਜਾਵਾਦ ਕਦੇ ਵੀ ਲੋਕ ਰਾਜ ਦੀ ਆਵਾਜ਼ ਨਹੀਂ ਬਣ ਸਕਦੇ। ਕਾਂਗਰਸ ਨੈਕਾ ਅਤੇ ਪੀ. ਡੀ. ਪੀ. ਲੋਕਰਾਜ ਦੀ ਆਵਾਜ਼ ਨਹੀਂ ਹਨ। ਭਾਜਪਾ 'ਚ ਲੋਕਰਾਜ ਹੈ। ਇਥੋਂ ਦਾ ਚਾਹ ਵੇਚਣ ਵਾਲਾ ਇਕ ਵਿਅਕਤੀ ਦੇਸ਼ ਦਾ ਪ੍ਰਧਾਨ ਮੰਤਰੀ ਬਣ ਸਕਦਾ ਹੈ।
ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋਇਆ ਲੁਟੇਰਿਆਂ ਦਾ ਆਤੰਕ (ਵੀਡੀਓ)
NEXT STORY