ਗਾਜ਼ੀਆਬਾਦ- ਗਾਜ਼ੀਆਬਾਦ 'ਚ ਲੁਟੇਰਿਆਂ ਦਾ ਇਕ ਕਾਰਾ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਿਆ ਹੈ। ਗਾਜ਼ੀਆਬਾਦ ਦੇ ਲੋਨੀ ਥਾਣੇ ਤੋਂ ਸਿਰਫ 50 ਗਜ਼ ਦੀ ਦੂਰੀ 'ਤੇ ਸਥਿਤ ਇਕ ਕੰਪਿਊਟਰ ਰਿਪੇਅਰ ਦੀ ਦੁਕਾਨ 'ਤੇ ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਦੇਰ ਸ਼ਾਮ ਕਰੀਬ ਸਾਢੇ ਅੱਠ ਵਜੇ ਹਮਲਾ ਬੋਲ ਦਿੱਤਾ। ਤਿੰਨਾਂ ਲੁਟੇਰਿਆਂ ਦੇ ਹੱਥਾਂ 'ਚ ਪਿਸਤੌਲ ਸੀ। ਇਸੇ ਦੇ ਜ਼ੋਰ 'ਤੇ ਲੁਟੇਰਿਆਂ ਨੇ ਦੁਕਾਨਦਾਰ ਦੇ ਗੱਲੇ 'ਚ ਰੱਖੇ ਲਗਭਗ 14 ਹਜ਼ਾਰ ਰੁਪਏ ਲੁੱਟ ਲਏ। ਲੁਟੇਰਿਆਂ ਨੇ ਦੁਕਾਨ 'ਚ ਮੌਜੂਦ ਹੋਰਨਾਂ ਗਾਹਕਾਂ ਨਾਲ ਵੀ ਧੱਕਾ-ਮੁੱਕੀ ਕੀਤੀ ਤੇ ਗੋਲੀ ਮਾਰਨ ਦੀ ਧਮਕੀ ਤਕ ਦੇ ਦਿੱਤੀ।
ਦੁਕਾਨ 'ਚ ਦਾਖਲ ਹੋਣ ਤੋਂ ਬਾਅਦ ਲੁਟੇਰਿਆਂ ਨੇ ਸ਼ਟਰ ਹੇਠਾਂ ਸੁੱਟ ਦਿੱਤਾ। ਇਸ ਗਲਤੀ ਕਾਰਨ ਉਹ ਫਸ ਗਏ। ਜਿਵੇਂ ਹੀ ਲੁਟੇਰੇ ਭੱਜਣ ਲੱਗੇ ਤਾਂ ਦੁਕਾਨਦਾਰ ਨੇ ਬਹਾਦਰੀ ਦਿਖਾਉਂਦਿਆਂ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਦੋ ਲੁਟੇਰੇ ਤਾਂ ਭੱਜਣ 'ਚ ਕਾਮਯਾਬ ਹੋ ਗਏ, ਜਦਕਿ ਇਕ ਉਥੇ ਮੌਜੂਦ ਲੋਕਾਂ ਦੇ ਹੱਥੀਂ ਚੜ੍ਹ ਗਿਆ। ਇਸ ਤੋਂ ਬਾਅਦ ਗੁੱਸਾਏ ਲੋਕਾਂ ਨੇ ਉਸ ਦੀ ਜਮ ਕੇ ਛਿੱਤਰ-ਪਰੇਡ ਕੀਤੀ। ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਜ਼ਖਮੀ ਲੁਟੇਰੇ ਨੂੰ ਹਸਪਤਾਲ ਭਰਤੀ ਕਰਵਾਇਆ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।
ਮੋਦੀ-ਆਰ.ਐੱਸ.ਐੱਸ. ਸਾਕਸ਼ੀ ਤੇ ਜਿਓਤੀ ਦੇ ਬਿਆਨਾਂ ਤੋਂ ਨਾਖੁਸ਼
NEXT STORY