ਰਾਂਚੀ— ਕੇਂਦਰੀ ਜਲ ਸ੍ਰੋਤ ਮੰਤਰੀ ਉਮਾ ਭਾਰਤੀ ਦਾ ਹੈਲੀਕਾਪਟਰ ਸ਼ਨੀਵਾਰ ਨੂੰ ਰਾਂਚੀ ਤੋਂ ਰਜੱਪਾ ਜਾਣ ਦੌਰਾਨ ਰਸਤਾ ਭਟਕ ਗਿਆ। ਘੰਟਾ ਕੁ ਭਰ ਇਹ ਹੈਲੀਕਾਪਟਰ ਭਟਕਦਾ ਹੋਇਆ ਬਕਾਰੋ ਜ਼ਿਲੇ ਦੇ ਨਕਸਲ ਪ੍ਰਭਾਵਿਤ ਇਲਾਕੇ ਦੇ ਉੱਪਰ ਉੱਡਦਾ ਰਿਹਾ। ਖਰਾਬ ਮੌਸਮ ਹੋਣ ਕਾਰਨ ਸਿਗਨਲ ਨਾ ਮਿਲਣ ਕਾਰਨ ਇਹ ਘਟਨਾ ਹੋਈ। ਇਸ ਦੌਰਾਨ ਹੈਲੀਕਾਪਟਰ ਦਾ ਤੇਲ ਵੀ ਲਗਭਗ ਖਤਮ ਹੋਣ ਹੀ ਵਾਲਾ ਸੀ। ਉਸਦੇ ਮਗਰੋਂ ਇਹ ਹੈਲੀਕਾਪਟਰ ਰਾਂਚੀ ਆਇਆ ਅਤੇ ਫਿਰ ਤੇਲ ਭਰ ਕੇ ਰਜੱਪਾ ਲਈ ਰਵਾਨਾ ਹੋਇਆ। ਉਮਾ ਪੂਜਾ ਕਰਨ ਰਜੱਪਾ ਮੰਦਿਰ ਜਾ ਰਹੀ ਸੀ। ਹੈਲੀਕਾਪਟਰ ਦੇ ਰਾਹ ਭਟਕਣ ਦੀ ਸੂਚਨਾ 'ਤੇ ਪ੍ਰਸ਼ਾਸਨ ਵਿਚ ਹਫੜਾ-ਦਫੜੀ ਮਚ ਗਈ। ਇਹ ਮੰਦਰ ਨਕਸਲੀ ਇਲਾਕੇ ਵਿਚ ਆਉਂਦਾ ਹੈ।
ਕਾਂਗਰਸ ਘੁਸਪੈਠੀਆ ਪਾਰਟੀ : ਮੋਦੀ
NEXT STORY