ਨਵੀਂ ਦਿੱਲੀ- ਅਣਚਾਹੀਆਂ ਕਾਲਸ ਅਤੇ ਐੱਸ.ਐੱਮ.ਐੱਸ. ਨੂੰ ਲੈ ਕੇ ਦੂਰਸੰਚਾਰ ਵਿਭਾਗ ਵੱਲੋਂ ਚੁੱਕੇ ਗਏ ਕਦਮਾਂ ਦੇ ਚੰਗੇ ਨਤੀਜੇ ਆਉਂਦੇ ਨਜ਼ਰ ਆ ਰਹੇ ਹਨ। ਚਾਲੂ ਮਾਲੀ ਸਾਲ 'ਚ ਅਜੇ ਤੱਕ ਇਸ ਤਰ੍ਹਾਂ ਦੀਆਂ ਕਾਲਸ ਅਤੇ ਐੱਸ.ਐੱਮ.ਐੱਸ. ਨੂੰ ਲੈ ਕੇ ਮਹੀਨੇਵਾਰ ਸ਼ਿਕਾਇਤਾਂ 'ਚ 80 ਫੀਸਦੀ ਦੀ ਕਮੀ ਆਈ ਹੈ।
ਦੂਰਸੰਚਾਰ ਵਿਭਾਗ ਦੇ ਅੰਕੜਿਆਂ ਦੇ ਮੁਤਾਬਕ 2014-15 'ਚ 31 ਅਕਤੂਬਰ ਤੱਕ ਇਸ ਤਰ੍ਹਾਂ ਦੇ ਅਣਚਾਹੇ ਵਣਜਕ ਸੰਚਾਰ (ਯੂ.ਸੀ.ਸੀ.) ਸ਼ਿਕਾਇਤਾਂ ਦੀ ਗਿਣਤੀ 58,446 ਰਹੀ। ਯਾਨੀ ਕਿ ਮਹੀਨੇਵਾਰ ਆਧਾਰ 'ਤੇ ਔਸਤਨ 5,845 ਸ਼ਿਕਾਇਤਾਂ ਮਿਲੀਆਂ। 2013-14 'ਚ ਅਣਚਾਹੀਆਂ ਕਾਲਸ ਅਤੇ ਐੱਸ.ਐੱਮ.ਐੱਸ. ਨੂੰ ਲੈ ਕੇ ਕੁਲ 3,97,772 ਯਾਨੀ ਕਿ ਮਹੀਨੇਵਾਰ ਆਧਾਰ 'ਤੇ ਔਸਤਨ 33,147 ਸ਼ਿਕਾਇਤਾਂ ਮਿਲੀਆਂ ਸਨ।
ਇਸ ਤਰ੍ਹਾਂ ਨਾਲ ਮਹੀਨੇਵਾਰ ਆਧਾਰ 'ਤੇ ਸ਼ਿਕਾਇਤਾਂ 'ਚ 80 ਫੀਸਦੀ ਦੀ ਗਿਰਾਵਟ ਆਈ। ਮਾਲੀ ਸਾਲ 2012-13 'ਚ ਇਸ ਤਰ੍ਹਾਂ ਦੀਆਂ ਕੁਲ 4,27,041 ਸ਼ਿਕਾਇਤਾਂ ਮਿਲੀਆਂ ਸਨ ਯਾਨੀ ਕਿ ਔਸਤਨ ਮਹੀਨੇਵਾਰ 35,588 ਸ਼ਿਕਾਇਤਾਂ ਮਿਲੀਆਂ ਸਨ।
ਬਿਨਾ ਨੋਟਿਸ ਦਿੱਤੇ ਘੱਟੋ-ਘੱਟ ਬੈਲੰਸ ਦੇ ਲਈ ਪੈਸੇ ਨਹੀਂ ਕੱਟ ਸਕਣਗੇ ਸਹਿਕਾਰੀ ਬੈਂਕ
NEXT STORY