ਮੁੰਬਈ- ਬਾਲੀਵੁੱਡ ਅਭਿਨੇਤਰੀ ਬਿਪਾਸ਼ਾ ਬੱਸੂ ਦੀ ਓਪਨਿੰਗ ਫਿਲਮ 'ਅਲੋਨ' ਨੂੰ ਲਾਂਚ ਕਰਨ ਦੌਰਾਨ ਬਿਪਾਸ਼ਾ ਨਾਲ ਫਿਲਮ 'ਚ ਕੰੰਮ ਕਰਨ ਵਾਲੇ ਅਭਿਨੇਤਾ' ਅਤੇ ਟੀ. ਵੀ. ਅਭਿਨੇਤਾ ਕਰਣ ਸਿੰਘ ਗਰੋਵਰ ਨਸ਼ੇ 'ਚ ਟੱਲੀ ਹੋ ਕੇ ਪਹੁੰਚੇ। ਦੱਸਿਆ ਜਾ ਰਿਹਾ ਹੈ ਕਿ ਸਮਾਰੋਹ 'ਚ ਪਹੁੰਚਣ ਦੇ ਸਮੇਂ ਉਹ ਜ਼ਿਆਦਾ ਉਤਸ਼ਾਹਿਤ ਨਹੀਂ ਦਿਖਾਈ ਦੇ ਰਹੇ ਸਨ। ਉਨ੍ਹਾਂ ਦੇ ਹੋਰ ਵੀ ਕਰੂ ਮੈਂਬਰ ਸਨ ਜਿਨ੍ਹਾਂ ਨੇ ਇਸ ਫਿਲਮ ਦੇ ਨਿਰਮਾਣ ਲਈ ਭੂਮਿਕਾ ਨਿਭਾਈ ਹੈ। ਨਿਰਦੇਸ਼ਕ ਭੂਸ਼ਣ ਪਟੇਲ ਅਤੇ ਅਭਿਨੇਤਰੀ ਬਿਪਾਸ਼ਾ ਨੇ ਵੀ ਖੂਬ ਮਸਤੀ ਕੀਤੀ ਪਰ ਕਰਨ ਬਹੁਤ ਸ਼ਾਂਤ ਦਿਖਾਈ ਦਿੱਤੇ।
ਇਸ ਦੌਰਾਨ ਕਰਨ ਬਿਪਾਸ਼ਾ ਦੇ ਗਾਊਨ 'ਤੇ ਚੜ ਗਏ ਅਤੇ ਡਿੱਗਦੇ ਡਿੱਗਦੇ ਬਚ ਗਏ। ਮੀਡੀਆ 'ਚ ਹਮੇਸ਼ਾ ਆਤਮ ਵਿਸ਼ਵਾਸ ਨਾਲ ਗੱਲ ਕਰਨ ਵਾਲੇ ਕਰਨ ਨਰਵਸ ਹੋ ਗਏ। ਇਸ ਦੌਰਾਨ ਕਰਨ ਤੋਂ ਪੁੱਛਿਆ ਗਿਆ ਕਿ ਉਹ ਸਿੰਗਲ ਹਨ ਤਾਂ ਉਨ੍ਹਾਂ ਨੇ ਹੱਸਦੇ ਹੋਏ ਕਿਹਾ, ''ਹਾਂ ਮੈਂ ਸਿੰਗਲ ਹਾਂ।'' ਇਸ ਤੋਂ ਬਾਅਦ ਅਭਿਨੇਤਾ ਤੋਂ ਪੁੱਛਿਆ ਗਿਆ ਕਿ ਉਹ ਮਿੰਗਲ ਹੋਣ ਲਈ ਤਿਆਰ ਹਨ। ਤਾਂ ਉਨ੍ਹਾਂ ਨੇ ਕਿਹਾ, 'ਕਿਉਂ ਨਹੀਂ... ਕਰੋ ਮਿੰਗਲ। ਮੈਨੂੰ ਸਟੇਜ ਤੋਂ ਬਾਅਦ ਮਿਲਣਾ।'
ਮੁੜ ਰਾਜਨੀਤੀ 'ਚ ਕਦੇ ਨਹੀਂ ਆਵਾਂਗਾ: ਅਮਿਤਾਭ
NEXT STORY