ਨਵੀਂ ਦਿੱਲੀ- ਬਾਲੀਵੁੱਡ ਅਭਿਨੇਤਾ ਅਮਿਤਾਭ ਬੱਚਨ ਰਾਜਨੀਤੀ 'ਚ ਪ੍ਰਵੇਸ਼ ਨੂੰ ਇਕ ਭੁੱਲ ਸਮਝਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਭੁੱਲ ਉਹ ਮੁੜ ਕਦੇ ਨਹੀਂ ਕਰਨਗੇ। ਅਮਿਤਾਭ ਨੇ ਸਾਲ 1984 'ਚ ਇਲਾਹਾਬਾਦ ਤੋਂ ਲੋਕ ਸਭਾ ਚੋਣਾਂ ਲੜੀਆਂ ਸਨ ਅਤੇ ਜਿੱਤ ਵੀ ਹਾਸਲ ਕੀਤੀ ਸੀ ਪਰ ਉਨ੍ਹਾਂ ਨੇ ਤਿੰਨ ਸਾਲ ਬਾਅਦ ਹੀ ਸੰਸਦ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਥੇ ਸ਼ਨੀਵਾਰ ਨੂੰ ਏਜੰਡਾ ਆਜਤੱਕ ਦੇ ਇਕ ਸੈਸ਼ਨ 'ਚ ਅਮਿਤਾਭ ਨੇ ਕਿਹਾ, ''ਰਾਜਨੀਤੀ 'ਚ ਜਾਣਾ ਇਕ ਭੁੱਲ ਸੀ। ਮੈਂ ਭਾਵਨਾਵਾਂ 'ਚ ਰਹਿ ਕੇ ਉਸ ਖੇਤਰ 'ਚ ਗਿਆ ਸੀ ਪਰ ਬਾਅਦ 'ਚ ਮੈਨੂੰ ਅਫਸੋਸ ਹੋਇਆ ਕਿ ਰਾਜਨੀਤੀ ਅਖਾੜੇ ਦੀਆਂ ਮੌਜੂਦਾ ਭਾਵਨਾਵਾਂ ਨਾਲੋਂ ਵੱਖ ਹੈ। ਇਸ ਲਈ ਮੈਂ ਰਾਜਨੀਤੀ ਛੱਡ ਦਿੱਤੀ। ਮੈਂ ਮੁੜ ਕਦੇ ਵੀ ਰਾਜਨੀਤੀ 'ਚ ਵਾਪਸ ਜਾਣ ਬਾਰੇ ਨਹੀਂ ਸੋਚਿਆ।''
ਅਮਿਤਾਭ ਆਪਣੇ ਮਹਾਨ ਪਿਤਾ ਕਵੀ ਹਰੀਵੰਸ਼ ਰਾਏ ਬੱਚਨ ਦੀ ਕਵਿਤਾ 'ਮਧੁਸ਼ਾਲਾ' ਪੜਦੇ ਹੋਏ ਉਨ੍ਹਾਂ ਦੀਆਂ ਯਾਦਾਂ 'ਚ ਖੋਹ ਗਏ ਸਨ। ਉਨ੍ਹਾਂ ਨੇ ਕਿਹਾ, ''ਇਹ 'ਮਧੁਸ਼ਾਲਾ' ਸਾਲ 1993 'ਚ ਲਿਖੀ ਗਈ ਸੀ ਅਤੇ 1935 'ਚ ਪ੍ਰਕਾਸ਼ਿਤ ਹੋਈ ਸੀ। ਇਹ ਅਦਭੁਤ ਹੈ ਕਿ ਇਹ ਕਵਿਤਾ ਅਜੇ ਵੀ ਲੋਕਾਂ ਨੂੰ ਆਕਰਸ਼ਿਤ ਕਰਦੀ ਹੈ। ਮੇਰੇ ਪਿਤਾ ਨੇ ਕਦੇ ਸ਼ਰਾਬ ਨਹੀਂ ਪੀਤੀ ਪਰ ਉਨ੍ਹਾਂ ਦੀਆਂ ਕਵਿਤਾਵਾਂ 'ਚ ਸ਼ਰਾਬ ਦਾ ਜ਼ਿਕਰ ਕੀਤਾ ਗਿਆ ਹੈ। ਉਸ ਸਮੇਂ ਇਹ ਚਰਚਾ ਦਾ ਗਰਮ ਮੁੱਦਾ ਸੀ।'' ਅਮਿਤਾਭ ਬੱਚਨ ਫਿਲਹਾਲ ਵਿਜੇ ਨਾਂਬਿਆਰ ਦੀ ਫਿਲਮ 'ਵਜ਼ੀਰ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਇਸ ਫਿਲਮ 'ਚ ਉਹ ਫਰਹਾਨ ਅਖਤਰ ਨਾਲ ਨਜ਼ਰ ਆਉਣਗੇ।
ਰਿਹਾਨਾ ਨੂੰ ਪਸੰਦ ਆਈ ਕਿਮ ਦੇ ਬੇਟੀ ਦਾ ਡ੍ਰੈਸਿੰਗ ਸੈਂਸ
NEXT STORY