ਨਵੀਂ ਦਿੱਲੀ- ਮੋਬਾਈਲ ਫੋਨ 'ਤੇ ਸਹੂਲਤਾਵਾਂ ਅਤੇ ਮਨੋਰੰਜਨ ਦੇ ਲਗਾਤਾਰ ਹੋ ਰਹੇ ਵਿਸਤਾਰ ਨੇ ਲੋਕਾਂ ਨੂੰ ਇਸ ਕਦਰ ਦੀਵਾਨਾ ਬਣਾਇਆ ਹੈ ਕਿ ਹੁਣ ਦੇਸ਼ ਦੇ 57 ਫੀਸਦੀ ਲੋਕ ਮੰਨਦੇ ਹਨ ਕਿ ਉਹ ਸਮਾਰਟਫੋਨ ਦੇ ਬਿਨਾਂ ਰਹਿ ਹੀ ਨਹੀਂ ਸਕਦੇ। ਸਲਾਹ ਸੇਵਾ ਦੇਣ ਵਾਲੀ ਮੁੱਖ ਜਰਮਨ ਕੰਪਨੀ ਬੀ2ਐਕਸ ਕੇਅਰ ਸਲਿਊਸ਼ਨਜ਼ ਦੀ ਸਰਵੇ ਰਿਪੋਰਟ 'ਚ ਦੇਸ਼ ਦੇ ਹਰ 3 'ਚੋਂ 1 ਵਿਅਕਤੀ ਨੇ ਸਵੀਕਾਰ ਕੀਤਾ ਕਿ ਉਹ ਆਪਣੇ ਸਮਾਰਟਫੋਨ ਦੇ ਲਈ ਖਾਣਾ-ਪੀਣਾ, ਇਕ ਹਫਤੇ ਤਕ ਟੈਲੀਵਿਜ਼ਨ ਦੇਖਣਾ ਛੱਡ ਸਕਦੇ ਹਨ।
ਮਾਹਿਰਾਂ ਦੀ ਮੰਨਿਏ ਤਾਂ ਸਮਾਰਟਫੋਨ ਕਿਸੀ ਵੀ ਉਮਰ ਲਈ ਲੋੜ ਬਣ ਗਏ ਹਨ। ਵਰਤੋਂ ਕਰਤਾ ਦੇ ਵਿਵਹਾਰ ਦੇ ਵਿਸ਼ਲੇਸ਼ਣ ਨਾਲ ਤਾਂ ਇਹ ਸਾਫ ਹੋ ਗਿਆ ਹੈ ਕਿ ਖਾਸ ਕਰਕੇ ਨੌਜਵਾਨ ਮੋਬਾਈਲ ਦੇ ਨਾਲ ਵੱਧ ਸਮਾਂ ਬਿਤਾਉਣਾ ਪਸੰਦ ਕਰਦੇ ਹਨ ਅਤੇ ਇਸ ਦੌਰਾਨ ਉਹ ਦੂਜੇ ਕਿਸੀ ਵੀ ਕੰਮ ਨੂੰ ਕਰਨਾ ਜ਼ਰੂਰੀ ਨਹੀਂ ਸਮਝਦੇ ਹਨ। ਉਨ੍ਹਾਂ ਅਨੁਸਾਰ ਬਾਜ਼ਾਰ ਦੀ ਗਲਾਕਾਟ ਮੁਕਾਬਲੇਬਾਜ਼ੀ ਦੇ 'ਚ ਆਪਣਾ ਦਬਦਬਾ ਕਾਇਮ ਰੱਖਣ ਦੇ ਉਦੇਸ਼ ਨਾਲ ਮੋਬਾਈਲ ਫੋਨ ਨਿਰਮਾਤਾ ਕੰਪਨੀਆਂ ਸਮਾਰਟਫੋਨ ਦੇ ਫੀਚਰਸ 'ਚ ਲਗਾਤਾਰ ਵਾਧਾ ਕਰ ਰਹੀਆਂ ਹਨ, ਜਿਸ ਨਾਲ ਹਰ ਉਮਰ ਵਰਗ ਦੀ ਭੱਜਦੌੜ ਵਾਲੀ ਜ਼ਿੰਦਗੀ 'ਚ ਕਾਫੀ ਸਹੂਲਤਾਵਾਂ ਆਈਆਂ ਹਨ। ਇਸ ਨਾਲ ਵੀ ਸਮਾਰਟਫੋਨ ਦੇ ਪ੍ਰਤੀ ਉਨ੍ਹਾਂ ਦਾ ਕਰੇਜ਼ ਲਗਾਤਾਰ ਵੱਧ ਰਿਹਾ ਹੈ ਅਤੇ ਉਹ ਇਸ ਦੇ ਆਦੀ ਹੁੰਦੇ ਜਾ ਰਹੇ ਹਨ।
ਲੁਧਿਆਣਾ 'ਚ ਮਿਲ ਰਿਹੈ 2.80 ਲੱਖ ਦਾ ਆਈਫੋਨ (ਦੇਖੋ ਤਸਵੀਰਾਂ)
NEXT STORY