ਨਵੀਂ ਦਿੱਲੀ- ਨਵੀਂ ਅਭਿਨੇਤਰੀ ਰਿਧੀਮਾ ਸੂਦ ਇਨ੍ਹੀਂ ਦਿਨੀਂ ਜ਼ੋਆ ਅਖਤਰ ਦੀ ਫਿਲਮ 'ਦਿਲ ਧੜੇਕਨੇ ਦੋ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਉਹ ਪ੍ਰਿਯੰਕਾ ਚੋਪੜਾ ਨਾਲ ਮਿਲ ਕੇ ਕੰਮ ਕਰ ਰਹੀ ਹੈ ਅਤੇ ਜੋ ਵੀ ਸੀਨੀਅਰ ਅਭਿਨੇਤਰੀ ਉਸ ਨੂੰ ਦੱਸਦੀ ਹੈ ਉਹ ਉਸ ਨੂੰ ਫਾਲੋ ਕਰ ਰਹੀ ਹੈ। ਰਿਧੀਮਾ ਮੁਤਾਬਕ, ''ਪ੍ਰਿਯੰਕਾ ਨੇ ਮੈਨੂੰ ਢੇਰ ਸਾਰੀਆਂ ਚੀਜ਼ਾਂ ਸਿਖਾਈਆਂ ਹਨ। ਉਹ ਚਾਹੁੰਦੀ ਸੀ ਕਿ ਮੈਂ ਉਨ੍ਹਾਂ ਦੇ ਚੰਗੇ ਮਾੜੇ-ਤਜ਼ੁਰਬੇ ਤੋਂ ਕੁਝ ਸਿੱਖਾਂ।'' ਪ੍ਰਿਯੰਕਾ ਨਾ ਸਿਰਫ ਰਿਧੀਮਾ ਨੂੰ ਉਸ ਦੇ ਸੀਨਜ਼ ਨੂੰ ਲੈ ਕੇ ਸਲਾਹ ਦੇ ਰਹੀ ਹੈ ਸਗੋਂ ਉਹ ਇੰਡਸਟਰੀ 'ਚ ਪ੍ਰੋਟੋਕਾਲ ਬਾਰੇ ਵੀ ਉਸ ਨੂੰ ਸਮਝਾਉਂਦੀ ਹੈ। ਉਹ ਦੱਸਦੀ ਹੈ ਕਿ ਹਮੇਸ਼ਾ ਸਮੇਂ ਦੀ ਪਾਬੰਦੀ ਅਤੇ ਪ੍ਰੋਫੈਸ਼ਨਲਿਜ਼ਮ 'ਤੇ ਚੱਲਣਾ ਚਾਹੀਦਾ ਹੈ। ਪ੍ਰਿਯੰਕਾ ਨੇ ਰਿਧੀਮਾ ਨੂੰ ਅਜਿਹੀ ਸਲਾਹ ਦਿੱਤੀ ਜੋ ਭਵਿੱਖ 'ਚ ਕਾਫੀ ਮਦਦ ਵਾਲੀ ਹੋਵੇਗੀ।
ਰਿਧੀਮਾ ਮੰਨਦੀ ਹੈ, ''ਪ੍ਰਿਯੰਕਾ ਮੈਨੂੰ ਲੈ ਕੇ ਕਾਫੀ ਪ੍ਰਟੈਕਟਿਵ ਹੈ। ਉਹ ਦੱਸਦੀ ਹੈ ਮੈਨੂੰ ਜੋ ਚੀਜ਼ ਪਸੰਦ ਨਹੀਂ ਆਉਂਦੀ ਉਸ ਨੂੰ ਲੈ ਕੇ ਆਪਣੀ ਆਵਾਜ਼ ਬੁਲੰਦ ਕਰਨ ਦੀ ਆਦਤ ਸੀ। ਉਸ ਨੇ ਮੈਨੂੰ ਸਲਾਹ ਦਿੱਤੀ ਕਿ ਜੋ ਚੀਜ਼ਾਂ ਸਾਡੇ ਹੱਥ 'ਚ ਨਹੀਂ ਹਨ ਉਸ ਨੂੰ ਲੈ ਕੇ ਸ਼ਾਂਤ ਰਹਿਣਾ ਚਾਹੀਦਾ ਹੈ। ਪ੍ਰਿਯੰਕਾ ਨੇ ਮੈਨੂੰ ਕਿਹਾ ਕਿ ਜੇਕਰ ਮੈਨੂੰ ਕਦੇ ਨਿਰਾਸ਼ਾ ਮਹਿਸੂਸ ਹੋਵੇ ਤਾਂ ਮੈਂ ਉਨ੍ਹਾਂ ਕੋਲ ਆ ਕੇ ਨਿਰਾਸ਼ਾ ਕੱਢ ਲਵਾਂ ਕਰਾਂ। ਉਹ ਚਾਹੁੰਦੀ ਹੈ ਕਿ ਹਰ ਕੋਈ ਮੇਰੇ ਬਾਰੇ ਵਧੀਆ ਰਾਏ ਰੱਖੇ।'
ਇਨ੍ਹਾਂ ਸਿਤਾਰਿਆਂ ਨੇ ਤਾਂ ਫੈਸ਼ਨ ਦਾ ਕਤਲ ਹੀ ਕਰਕੇ ਰੱਖ ਦਿੱਤਾ (ਦੇਖੋ ਤਸਵੀਰਾਂ)
NEXT STORY