ਨਵੀਂ ਦਿੱਲੀ- ਜੇਕਰ ਤੁਸੀਂ ਗੂਗਲ ਨੈਕਸਸ 5 ਖਰੀਦਣ ਦੀ ਸੋਚ ਰਹੇ ਹੋ ਤਾਂ ਜਲਦੀ ਖਰੀਦ ਲਵੋ ਕਿਉਂਕਿ ਗੂਗਲ ਆਪਣੇ ਇਸ ਸਮਾਰਟਫੋਨ ਦੀ ਪ੍ਰੋਡਕਸ਼ਨ ਬੰਦ ਕਰਨ ਦੀ ਪਲੈਨਿੰਗ ਕਰ ਰਿਹਾ ਹੈ। ਉਥੇ ਯੂ.ਕੇ. ਦੀ ਕੁਝ ਨਿਊਜ਼ ਸਾਈਟਸ ਦੀ ਖਬਰ ਤਾਂ ਇਹ ਵੀ ਹੈ ਕਿ ਗੂਗਲ ਇਸ ਦੀ ਪ੍ਰੋਡਕਸ਼ਨ ਬੰਦ ਕਰ ਚੁੱਕਾ ਹੈ। ਗੂਗਲ ਪਲੇ ਸਟੋਰ 'ਤੇ ਤਾਂ ਹੁਣ ਇਹ ਫੋਨ ਉਪਲੱਬਧ ਵੀ ਨਹੀਂ ਹੈ। ਪਲੇ ਸਟੋਰ 'ਤੇ ਇਹ ਫੋਨ ਆਊਟ ਆਫ ਸਟਾਕ ਆਉਂਦਾ ਹੈ। ਹਾਲਾਂਕਿ ਹੁਣ ਵੀ ਤੁਸੀਂ ਕਈ ਆਨਲਾਈਨ ਸ਼ਾਪਿੰਗ ਸਾਈਟਸ ਤੋਂ ਇਸ ਫੋਨ ਨੂੰ ਖਰੀਦ ਸਕਦੇ ਹੋ।
ਕਿਉਂ ਬੰਦ ਹੋ ਰਹੀ ਹੈ ਪ੍ਰੋਡਕਸ਼ਨ
ਗੂਗਲ ਆਪਣੇ ਸਮਾਰਟਫੋਨ ਦੀ ਪ੍ਰੋਡਕਸ਼ਨ ਬੰਦ ਕਰਕੇ ਆਪਣੇ ਨਵੇਂ ਫੋਨ ਨੈਕਸਸ 6 ਅਤੇ ਟੈਬਲੇਟ ਨੈਕਸਸ 9 ਦੀ ਵਿਕਰੀ 'ਤੇ ਫੋਕਸ ਕਰਨਾ ਚਾਹੁੰਦਾ ਹੈ। ਇਸ ਵਜ੍ਹਾ ਨਾਲ ਗੂਗਲ ਅਗਲੇ ਸਾਲ ਤੋਂ ਨੈਕਸਸ 5 ਦੀ ਪ੍ਰੋਡਕਸ਼ਨ ਬੰਦ ਕਰਨ 'ਤੇ ਵਿਚਾਰ ਕਰ ਰਿਹਾ ਹੈ।
ਵਾਈਬ੍ਰੇਂਟ ਗੁਜਰਾਤ 'ਤੇ ਪ੍ਰਧਾਨਮੰਤਰੀ ਅਤੇ ਡਿਪਲੋਮੈਟਾਂ ਦੀ ਬੈਠਕ 18 ਦਸੰਬਰ ਨੂੰ
NEXT STORY