ਮੁੰਬਈ- ਬੀਤੇ ਹਫਤੇ ਇਨਫੋਸੀਟੇਕ ਸ਼ੇਅਰ ਵਿਚ ਭਾਰੀ ਬਿਕਵਾਲੀ ਅਤੇ ਕਰੂਡ ਆਇਲ ਵਿਚ ਲਗਾਤਾਰ ਮੰਦੀ ਬਣੇ ਰਹਿਣ ਕਾਰਨ ਵਧੀਕ ਐਫ.ਡੀ.ਆਈ. 'ਤੇ ਅਸਹਿਮਤੀ ਬਣਨ ਕਾਰਨ ਸ਼ੇਅਰ ਬਾਜ਼ਾਰ ਮੂੰਧੇ ਮੂੰਹ ਡਿੱਗਿਆ। ਘਰੇਲੂ ਅਤੇ ਵਿਦੇਸ਼ੀ ਸੰਸਥਾਗਤਾਂ ਦੀ ਜ਼ਬਰਦਸਤ ਬਿਕਵਾਲੀ ਕਾਰਨ ਪਿਛਲੇ ਕਈ ਹਫਤਿਆਂ ਤੋਂ ਬਾਅਦ ਬੀ.ਐਸ.ਈ. ਅਤੇ ਐਨ.ਈ.ਐਸ. ਇੰਡੈਕਸ ਟੁੱਟ ਗਏ। ਬੀ.ਐਸ.ਈ. 1107.42 ਅੰਕ ਤਿਲਕ ਕੇ 27350.68 ਅਤੇ ਐਨ.ਐਸ.ਈ. 314.20 ਅੰਕ ਲੁੜਕ ਕੇ 8224.10 ਰਹਿ ਗਿਆ।
ਸੰਸਾਰ ਪੱਧਰ 'ਤੇ ਕਰੂਡ ਦੇ ਮੰਦੇ ਕਾਰਨ ਵਪਾਰ ਕਮਜ਼ੋਰ ਹੋਣ ਨਾਲ ਜਿਣਸ ਬਾਜ਼ਾਰਾਂ ਵਿਚ ਘਬਰਾਹਟਪੂਰਨ ਬਿਕਵਾਲੀ ਬਣੀ ਰਹੀ ਅਤੇ ਦੁਨੀਆ ਭਰ ਦੇ ਸ਼ੇਅਰ ਬਾਜ਼ਾਰ ਵੀ ਡਿਗ ਗਏ। ਇਕ ਵਾਰ ਦੇਸ਼-ਵਿਦੇਸ਼ ਦੀ ਵਿਕਾਸ ਦਰ ਵਿਚ ਰੁਕਾਵਟ ਆ ਸਕਦੀ ਹੈ। ਆਲੋਚਨਾ ਅਧੀਨ ਹਫਤੇ ਦੌਰਾਨ ਕਰੂਡ ਆਇਲ ਵਿਚ ਲਗਾਤਾਰ ਮੰਦਾ ਬਣੇ ਰਹਿਣ ਅਤੇ ਅੱਗੇ ਵੀ ਮੰਦਾ ਸਮਝਦੇ ਹੋਏ ਇੰਡਸਟਰੀ ਗਰੋਥ ਵਿਚ ਕਮੀ ਦਾ ਸੰਕੇਤ ਦਿਖਾਈ ਦੇ ਰਿਹਾ ਸੀ ਜਿਸ ਕਾਰਨ ਘਰੇਲੂ ਤੇ ਵਿਦੇਸ਼ੀ ਨਿਵੇਸ਼ਕਾਂ ਨੇ ਖੂਬ ਬਿਕਵਾਲੀ ਕੀਤੀ ਅਤੇ ਹਫਤੇ ਦੇ ਸ਼ੁਰੂ ਵਿਚ ਹੀ ਖੁੱਲ੍ਹਦੇ ਭਾਰਤੀ ਸ਼ੇਅਰ ਬਾਜ਼ਾਰ ਵਿਚ ਇਨਫੋਸੀਟੇਕ ਦੇ ਸ਼ੇਅਰਾਂ ਵਿਚ ਭਾਰੀ ਬਿਕਵਾਲੀ ਕਾਰਨ ਬਾਜ਼ਾਰ ਲਗਾਤਾਰ 2 ਦਿਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਬੀਤੇ ਮੰਗਲਵਾਰ ਨੂੰ ਸ਼ੇਅਰ ਬਾਜ਼ਾਰ ਲਗਭਗ 650 ਅੰਕ ਡਿਗ ਕੇ 27797.01 'ਤੇ ਆ ਗਿਆ ਸੀ ਜਿਸ ਨੂੰ ਦੇਖ ਕੇ ਹੋਰ ਕੰਪਨੀਆਂ ਦੇ ਸ਼ੇਅਰਾਂ ਵਿਚੋਂ ਲਿਵਾਲ ਅਦ੍ਰਿਸ਼ ਹੋ ਗਏ। ਅਤੇ ਬੈਂਕ, ਆਟੋ, ਰੀਅਲ ਅਸਟੇਟ ਆਦਿ ਕੰਪਨੀਆਂ ਦੇ ਸ਼ੇਅਰ ਲੁੜਕ ਗਏ।
ਬੀ.ਐਸ.ਈ. ਵਿਚ ਸੂਚੀਬੱਧ ਕਾਰੋਬਾਰ 2 ਹਫਤੇ ਪਹਿਲਾਂ 100 ਲੱਖ ਕਰੋੜ ਰੁਪਏ 'ਤੇ ਪੁੱਜ ਗਿਆ ਸੀ। ਉਹ ਬੀਤੇ ਹਫਤੇ ਆਖਰੀ ਕੰਮ ਦੇ ਦਿਨ ਘਟਦੇ ਹੋਏ ਲਗਭਗ 96.81 ਲੱਖ ਕਰੋੜ ਰੁਪਏ ਰਹਿ ਗਿਆ। ਸੰਸਦ ਸੈਸ਼ਨ ਦੌਰਾਨ ਫੂਡ ਸੇਫਟੀ ਬਿੱਲ, ਜੀ. ਐੱਸ. ਟੀ. ਅਤੇ ਐੱਫ. ਡੀ. ਆਈ. ਸੰੰਬੰਧੀ ਸ਼ੰਕਾ ਬਣੀ ਹੋਈ ਹੈ। ਇਸ ਨਾਲ ਵੀ ਨਿਵੇਸ਼ਕ ਨਿਰਾਸ਼ ਰਹੇ। ਕਰੂਡ ਦੇ ਮੰਦੇ ਕਾਰਨ ਤੇਲ ਕੰਪਨੀਆਂ ਦੇ ਸ਼ੇਅਰ ਅਤੇ ਇਨਫਰਾ ਸ਼ੇਅਰਾਂ ਵਿਚ ਬਿਕਵਾਲੀ ਤੋਂ ਘਟ ਗਏ। ਉਥੇ ਸਰਵਿਸ ਸੈਕਟਰ ਦੇ ਨਾਲ-ਨਾਲ ਕੋਰ ਸੈਕਟਰ ਨੂੰ ਆਰ. ਬੀ. ਆਈ. ਵਲੋਂ ਵਿਆਜ ਦਰਾਂ ਵਿਚ ਕਟੌਤੀ ਦਾ ਇੰਤਜ਼ਾਰ ਹੈ।
ਭਾਰਤ ਦੀ ਹਵਾਬਾਜ਼ੀ ਖੇਤਰ 'ਚ 20 ਕਰੋੜ ਡਾਲਰ ਨਿਵੇਸ਼ ਕਰੇਗਾ ਐੱਚ.ਐੱਨ.ਏ. ਗਰੁੱਪ
NEXT STORY