ਚੰਡੀਗੜ੍ਹ- ਸੂਬੇ 'ਚ ਮੱਕੀ ਦੀ ਖੇਤੀ ਨੂੰ ਉਤਸ਼ਾਹਤ ਦੇਣ ਦੇ ਉਦੇਸ਼ ਨਾਲ ਸੂਬਾ ਸਰਕਾਰ ਨੇ ਮੱਕੀ ਸੁਕਾਉਣ ਦੇ ਤਿੰਨ ਪਲਾਂਟ ਲਗਾਏ ਹਨ ਅਤੇ ਛੇਤੀ ਹੀ ਇਸ ਤਰ੍ਹਾਂ ਦੇ 2 ਹੋਰ ਪਲਾਂਟ ਸਥਾਪਤ ਕਰਨ ਦੀ ਯੋਜਨਾ ਹੈ।
ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਖੇਤੀ ਮੰਤਰੀ ਤੋਤਾ ਸਿੰਘ ਨੇ ਕਿਹਾ ਕਿ ਪੰਜ ਪ੍ਰਸਤਾਵਤ ਪੁਲਾਂਟਾਂ 'ਚੋਂ ਤਿੰਨ ਫੁਲਗਨਾ (ਹੁਸ਼ਿਆਰਪੁਰ), ਭੋਗਪੁਰ ਅਤੇ ਨਕੋਦਰ 'ਚ ਸਥਾਪਤ ਕੀਤੇ ਜਾ ਚੁੱਕੇ ਹਨ। ਕਪੂਰਥੱਲਾ ਅਤੇ ਮਾਛੀਵਾੜਾ 'ਚ ਦੋ ਪਲਾਂਟ ਲਗਾਏ ਜਾਣਗੇ।
ਇਕ ਅਧਿਕਾਰਤ ਬਿਆਨ 'ਚ ਮੰਤਰੀ ਨੇ ਕਿਹਾ ਕਿ ਸਰਕਾਰ ਕੌਮਾਂਤਰੀ ਮਿਆਰਾਂ ਦੇ ਮੁਤਾਬਕ ਮੱਕੀ ਸੁਕਾਉਣ ਦੇ ਲਈ 19.27 ਕਰੋੜ ਰੁਪਏ ਦੀ ਲਾਗਤ ਨਾਲ ਹੁਸ਼ਿਆਰਪੁਰ ਅਤੇ ਨਵਾਂ ਸ਼ਹਿਰ ਜ਼ਿਲਿਆਂ 'ਚ ਪਹਿਲੇ ਹੀ 2 ਪਲਾਂਟ ਲਗਾ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਹੂਲਤ ਦੀ ਵਰਤੋਂ ਕਰਕੇ ਕਿਸਾਨ ਬਿਹਤਰ ਆਮਦਨ ਪ੍ਰਾਪਤ ਕਰ ਸਕਣਗੇ ਕਿਉਂਕਿ ਮੱਕੀ 'ਚ ਵੱਧ ਨਮੀ ਨਾਲ ਉਸ ਦੇ ਜੀਵਨ ਦੀ ਮਿਆਦ ਘੱਟ ਜਾਂਦੀ ਹੈ।
ਪੰਜਾਬ 'ਚ ਸਾਰੇ ਪਰਿਵਾਰਾਂ ਦੇ ਬੈਂਕ ਖਾਤੇ
NEXT STORY