ਤਰਨਤਾਰਨ-ਸੋਸ਼ਲ ਮੀਡੀਆ ਵਟਸਐਪ 'ਤੇ ਇਕ ਨੌਜਵਾਨ ਦੀ ਆਵਾਜ਼ ਨੇ ਤਰਨਤਾਰਨ ਪੁਲਸ ਦੇ ਹੋਸ਼ ਉਡਾ ਦਿੱਤੇ। ਅਸਲ 'ਚ ਇਕ ਨੌਜਵਾਨ ਦਾ ਵਟਸਐਪ 'ਤੇ ਮੈਸਜ ਆਇਆ ਕਿ ਉਹ ਪੁਲਸ ਤੋਂ ਤੰਗ ਆ ਕੇ ਆਪਣੀ ਜਾਨ ਦੇ ਰਿਹਾ ਹੈ, ਜਿਸ ਤੋਂ ਬਾਅਦ ਪੁਲਸ ਸੁੱਕਣੀ ਪੈ ਗਈ ਅਤੇ ਮਾਮਲੇ ਦੀ ਜਾਂਚ 'ਚ ਜੁੱਟ ਗਈ।
ਜਾਣਕਾਰੀ ਮੁਤਾਬਕ ਖੁਦ ਨੂੰ ਅੰਮ੍ਰਿਤਸਰ ਜ਼ਿਲੇ ਦੇ ਕਸਬਾ ਢਿਲਵਾਂ ਦੇ ਰਹਿਣ ਵਾਲੇ ਹਰਵਿੰਦਰ ਸਿੰਘ ਨੇ ਵਟਸਐਪ 'ਤੇ ਜ਼ਿਕਰ ਕੀਤਾ ਕਿ ਉਸ ਨੇਪ੍ਰਭਾਵਸ਼ਾਲੀ ਲੋਕਾਂ ਦਾ ਨਾਂ ਲੈ ਕੇ ਪੁਲਸ ਸਾਹਮਣੇ ਕਈ ਵਾਰ ਉਨ੍ਹਾਂ ਦੇ ਰਾਜ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਇਸ ਕੰਮ 'ਚ ਪੁਲਸ ਨੇ ਉਸ ਦਾ ਸਾਥ ਨਹੀਂ ਦਿੱਤਾ।
ਵਾਇਸ ਮੈਸਜ 'ਤੇ ਉਕਤ ਨੌਜਵਾਨ ਨੇ ਦੋਸ਼ ਲਾਇਆ ਕਿ ਉਸ ਨੂੰ ਲਗਾਤਾਰ ਧਮਕਾਇਆ ਜਾ ਰਿਹਾ ਹੈ। ਵਟਸਐਪ 'ਤੇ ਆਪਣੀ ਆਵਾਜ਼ ਰਿਕਾਰਡ ਕਰਕੇ ਭੇਜਣ ਵਾਲੇ ਨੌਜਵਾਨ ਨੇ ਕਿਹਾ ਕਿ ਮੈਂ ਬਹੁਤ ਕਮਜ਼ੋਰ ਪੈ ਗਿਆ ਹਾਂ, ਮੈਨੂੰ ਹੁਣ ਮਾਫ ਕਰ ਦਿਓ, ਮੈਂ ਇਸ ਸਮੇਂ ਹਰੀਕੇ ਪੱਤਣ ਦੀ ਨਹਿਰ 'ਤੇ ਖੜ੍ਹਾ ਹਾਂ ਅਤੇ ਖੁਦ ਨੂੰ ਖਤਮ ਕਰਨ ਜਾ ਰਿਹਾ ਹਾਂ।
ਇਸ ਮੈਸਜ ਦੇ ਕਾਰਨ ਪੂਰਾ ਪੁਲਸ ਪ੍ਰਸ਼ਾਸਨ ਹੱਕਾ-ਬੱਕਾ ਰਹਿ ਗਿਆ। ਦੂਜੇ ਪਾਸੇ ਪੁਲਸ ਦਾ ਕਹਿਣਾ ਹੈ ਕਿ ਇਲਾਕੇ 'ਚ ਕੋਈ ਅਜਿਹੀ ਘਟਨਾ ਨਹੀਂ ਘਟੀ ਫਿਰ ਵੀ ਇਲਾਕੇ 'ਚ ਪੂਰੀ ਚੌਕਸੀ ਰੱਖੀ ਜਾ ਰਹੀ ਹੈ।ਥਾਣਾ ਪ੍ਰਭਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਵੀ ਵਟਸਐਪ 'ਤੇ ਇਹ ਆਵਾਜ਼ ਸੁਣੀ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
...ਤਾਂ ਨਹੀਂ ਹੋਵੇਗਾ ਆਸ਼ੂਤੋਸ਼ ਮਹਾਰਾਜ ਦਾ ਅੰਤਿਮ ਸੰਸਕਾਰ! (ਵੀਡੀਓ)
NEXT STORY