ਮੋਹਾਲੀ : ਟਾਇਰ ਚੋਰ ਗਿਰੋਹ ਨੇ ਸ਼ਨੀਵਾਰ ਰਾਤ ਬਰਸਾਤ ਦਾ ਫਾਇਦਾ ਚੁੱਕਦਿਆਂ ਸੈਕਟਰ-68 ਨੂੰ ਆਪਣਾ ਨਿਸ਼ਾਨਾ ਬਣਾਇਆ। ਚੋਰ ਕੋਠੀ ਨੰਬਰ-4324 ਦੇ ਬਾਹਰ ਖੜ੍ਹੀ ਹੋਂਡਾ ਸਿਟੀ ਕਾਰ ਦੇ ਚਾਰੇ ਟਾਇਰ ਚੋਰੀ ਕਰਕੇ ਕਾਰ ਨੂੰ ਇੱਟਾਂ ਦੇ ਆਸਰੇ ਖੜ੍ਹੀ ਕਰ ਗਏ। ਕਾਰ ਮਾਲਕ ਭਵਨੀਤ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਕਾਰ ਸ਼ਨੀਵਾਰ ਰਾਤ ਨੂੰ ਲੱਗਭਗ 10 ਵਜੇ ਘਰ ਦੇ ਬਾਹਰ ਖੜ੍ਹੀ ਕੀਤੀ ਸੀ। ਸਵੇਰੇ ਛੇ ਕੁ ਵਜੇ ਆਪਣੇ ਪਿਤਾ ਨੂੰ ਰੇਲਵੇ ਸਟੇਸ਼ਨ ਛੱਡਣ ਜਾਣ ਲਈ ਕਾਰ ਕੋਲ ਪਹੁੰਚੇ ਤਾਂ ਹਨੇਰਾ ਹੋਣ ਕਾਰਨ ਬਿਨਾਂ ਟਾਇਰ ਦੇਖਿਆਂ ਹੀ ਉਹ ਉਸ ਅੰਦਰ ਬੈਠ ਗਏ। ਜਦੋਂ ਉਨ੍ਹਾਂ ਨੇ ਕਾਰ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਕਾਰ ਨਹੀਂ ਚੱਲੀ। ਹੇਠਾਂ ਉਤਰ ਕੇ ਦੇਖਿਆ ਤਾਂ ਕਾਰ ਦੇ ਟਾਇਰ ਹੀ ਨਹੀਂ ਸਨ ਅਤੇ ਕਾਰ ਇੱਟਾਂ ਦੇ ਆਸਰੇ ਖੜ੍ਹੀ ਸੀ। ਇਹੀ ਨਹੀਂ ਕਾਰ ਦੇ ਟਾਇਰਾਂ 'ਚ ਲੱਗੇ ਕੁਝ ਨੱਟ-ਬੋਲਟ ਉਨ੍ਹਾਂ ਦੇ ਘਰ ਦੇ ਬਾਹਰ ਗ੍ਰੀਨ ਬੈਲਟ 'ਚ ਪਏ ਸਨ ਅਤੇ ਕੁਝ ਨਾਲ ਵਾਲੇ ਘਰ ਦੀ ਖਾਲੀ ਥਾਂ 'ਤੇ। ਭਵਨੀਤ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਕਾਰ 8 ਮਹੀਨੇ ਪਹਿਲਾਂ ਹੀ ਖਰੀਦੀ ਹੈ।
ਸੂਚਨਾ ਮਿਲਦਿਆਂ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਕਾਰ ਦੇ ਟਾਇਰ ਚੋਰੀ ਕਰਨ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਅਜਿਹੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਇਸ ਚੋਰ ਗਿਰੋਹ ਦੇ ਨਿਸ਼ਾਨੇ 'ਤੇ ਚੰਡੀਗੜ੍ਹ ਦੇ ਕਈ ਸੈਕਟਰ ਹਨ ਪਰ ਅਜੇ ਤੱਕ ਵੀ ਇਹ ਗਿਰੋਹ ਪੁਲਸ ਦੀ ਪਕੜ ਤੋਂ ਬਾਹਰ ਹੈ। ਇਕ ਥਾਂ 'ਤੇ ਤਾਂ ਇਹ ਗਿਰੋਹ ਸੀ.ਸੀ.ਟੀ.ਵੀ. ਕੈਮਰੇ 'ਚ ਵੀ ਕੈਦ ਹੋ ਚੁੱਕਾ ਹੈ। ਇਸ ਦੇ ਬਾਵਜੂਦ ਟਾਇਰ ਚੋਰਾਂ ਦਾ ਪੁਲਸ ਪਤਾ ਨਹੀਂ ਲਗਾ ਸਕੀ।
ਯੋ-ਯੋ ਹਨੀ ਸਿੰਘ ਦਾ 'ਲਵ ਡੋਜ਼' ਤਾਂ ਸੁਣਿਆ ਹੁਣ ਸੁਣੋ ਦਰਸ਼ਨ ਲੱਖੇਵਾਲ ਦਾ 'ਲਵ ਡੋਜ਼' (ਵੀਡੀਓ)
NEXT STORY