ਮੁੰਬਈ- ਬਾਲੀਵੁੱਡ ਫਿਲਮਕਾਰ ਕਰਨ ਜੌਹਰ ਦੇ ਡਾਇਰੈਕਸ਼ਨ 'ਚ ਬਣੀ ਫਿਲਮ 'ਕਭੀ ਖੁਸ਼ੀ ਕਭੀ ਗਮ' ਨੇ ਐਤਵਾਰ ਨੂੰ 13 ਸਾਲ ਪੂਰੇ ਕਰ ਲਏ ਹਨ। ਸਾਲ 2001 'ਚ ਰਿਲੀਜ਼ ਹੋਈ ਇਹ ਫਿਲਮ ਭਾਵੇਂ 'ਕੁਛ ਕੁਛ ਹੋਤਾ ਹੈ' ਵਰਗੀ ਸਫਲਤਾ ਹਾਸਲ ਨਾ ਕਰ ਸਕੀ ਸੀ ਪਰ ਕਰਨ ਇਸ ਫਿਲਮ ਨੂੰ ਆਪਣੇ ਦਿਲ ਦੇ ਬਹੁਤ ਹੀ ਨੇੜੇ ਮੰਨਦੇ ਹਨ। ਇਸ ਫਿਲਮ 'ਚ ਅਮਿਤਾਭ ਬੱਚਨ, ਜਯਾ ਬੱਚਨ, ਸ਼ਾਹਰੁਖ ਖਾਨ, ਕਾਜੋਲ, ਰਿਤਿਕ ਰੌਸ਼ਨ ਅਤੇ ਕਰੀਨਾ ਕਪੂਰ ਵਰਗੇ ਵੱਡੇ ਸਿਤਾਰਿਆਂ ਨੇ ਅਭਿਨੈ ਕੀਤਾ ਸੀ। ਕਰਨ ਜੌਹਰ ਨੇ ਇਸ ਫਿਲਮ ਦੇ 13 ਸਾਲ ਪੂਰੇ ਹੋਣ 'ਤੇ ਟਵਿੱਟਰ 'ਤੇ ਲਿਖਿਆ, ''ਕੇ3ਜੀ' ਨੂੰ 13 ਸਾਲ ਹੋ ਗਏ ਹਨ। ਇਹ ਪੁਰਾਣੇ 'ਚ ਜੀਣ ਅਤੇ ਫਿਲਮਾਂ ਨਾਲ ਪਿਆਰ ਕਰਨ ਵਾਂਗ ਹੈ।'' ਕਰਨ ਨੇ ਹਾਲ ਹੀ 'ਚ ਖੁਲਾਸਾ ਕੀਤਾ ਕਿ ਉਹ ਇਸ ਫਿਲਮ ਨੂੰ ਲੈ ਕੇ ਹੁਣ ਵੀ ਅਦਾਲਤ 'ਚ ਇਕ ਮੁਕੱਦਮਾ ਲੜ ਰਹੇ ਹਨ। ਦਰਅਸਲ ਕਰਨ 'ਤੇ ਇਸ ਫਿਲਮ 'ਚ ਰਾਸ਼ਟਰਗਾਣ ਦਾ ਅਪਮਾਣ ਕਰਨ ਦਾ ਦੋਸ਼ ਲੱਗਾ ਸੀ, ਜਿਸ ਨੂੰ ਲੈ ਕੇ ਅਦਾਲਤ 'ਚ ਇਕ ਮਾਮਲਾ ਹੁਣ ਤੱਕ ਚੱਲ ਰਿਹਾ ਹੈ।
ਪੂਨਮ ਨੇ ਫੈਨਜ਼ ਨੂੰ ਦਿੱਤਾ ਆਪਣੇ ਨਾਲ ਗੱਲਬਾਤ ਕਰਨ ਦਾ ਸਪੈਸ਼ਲ ਮੌਕਾ (ਦੇਖੋ ਤਸਵੀਰਾਂ) (ਵੀਡੀਓ)
NEXT STORY