ਮੁੰਬਈ- ਬਾਲੀਵੁੱਡ ਦੇ ਪ੍ਰਸਿੱਧ ਨਿਰਦੇਸ਼ਕ ਰਾਜ ਕੁਮਾਰ ਹਿਰਾਨੀ ਆਪਣੀ ਸੁਪਰਹਿੱਟ ਫਿਲਮ '3 ਇਡੀਅਟਸ' ਦਾ ਸੀਕੁਅਲ ਬਣਾ ਸਕਦੇ ਹਨ। ਰਾਜਕੁਮਾਰ ਹਿਰਾਨੀ ਨੇ ਸਾਲ 2009 'ਚ ਆਮਿਰ ਕਰੀਨਾ ਕਪੂਰ, ਆਰ ਮਾਧਵਨ, ਸ਼ਰਮਨ ਜੋਸ਼ੀ ਅਤੇ ਬੋਮਨ ਝਰਾਨੀ ਨੂੰ ਲੈ ਕੇ '3 ਇਡੀਅਟਸ' ਬਣਾਈ ਸੀ। ਇਹ ਫਿਲਮ ਵਰਤਮਾਨ ਸਿੱਖਿਆ ਪ੍ਰਣਾਲੀ 'ਤੇ ਢੁੱਕਦੀ ਹੈ। ਫਿਲਮ ਨੇ ਬਾਕਸ ਆਫਿਸ 'ਤੇ 202 ਕਰੋੜ ਰੁਪਏ ਦੀ ਸ਼ਾਨਦਾਰ ਕਮਾਈ ਕੀਤੀ ਸੀ। ਉਹ ਹੁਣ ਫਿਲਮ '3 ਇਡੀਅਟਸ' ਦਾ ਸੀਕੁਅਲ ਬਣਾਉਣ ਜਾ ਰਹੇ ਹਨ। ਉਨਾਂ ਦਾ ਕਹਿਣਾ ਹੈ ਕਿ ਉਹ ਇਸ ਫਿਲਮ ਦਾ ਸੀਕੁਅਲ ਬਣਾਉਣਾ ਚਾਹੁੰਦੇ ਹਨ ਅਤੇ ਇਸ 'ਤੇ ਕੰਮ ਵੀ ਕਰ ਰਹੇ ਹਨ। ਹਾਲਾਂਕਿ ਉਨ੍ਹਾਂ ਨੂੰ ਇਸ ਫਿਲਮ ਲਈ ਕੁਝ ਸਮਾਂ ਚਾਹੀਦਾ ਹੈ। ਉਨ੍ਹਾਂ ਦੀ ਫਿਲਮ 'ਪੀਕੇ' 19 ਦਸੰਬਰ ਨੂੰ ਰਿਲੀਜ਼ ਹੋਵੇਗੀ। ਇਸ ਤੋਂ ਬਾਅਦ ਉਹ ਸੰਜੇ ਦੱਤ ਦੇ ਜੀਵਨ 'ਤੇ ਅਧਾਰਿਤ ਫਿਲਮ ਸ਼ੁਰੂ ਕਰ ਸਕਦੇ ਹਨ।
ਸ਼ਾਹਰੁਖ ਦੇ ਘਰ ਬਾਹਰ ਹੋਇਆ ਝਗੜਾ, ਸ਼ੂਟਿੰਗ ਰੱਦ
NEXT STORY