ਵਾਸ਼ਿੰਗਟਨ-ਅਮਰੀਕਾ ਦੇ ਸਭ ਤੋਂ ਘੱਟ ਉਮਰ ਦੇ ਸਰਜਨ-ਜਨਰਲ ਦੇ ਤੌਰ 'ਤੇ ਵਿਵੇਕ ਮੂਰਤੀ ਨੂੰ ਚੁਣੇ ਜਾਣ ਲਈ ਸੀਨੇਟ 'ਚ ਹੋਣ ਵਾਲੇ ਇਕ ਮਹੱਤਵਪੂਰਨ ਵੋਟਿੰਗ ਤੋਂ ਪਹਿਲਾਂ ਭਾਰਤੀ ਮੂਲ ਦੇ ਅਮਰੀਕੀਆਂ ਨੇ ਸੀਨੇਟਰਾਂ ਨੂੰ ਉਨ੍ਹਾਂ ਨੂੰ ਹਮਾਇਤ ਦੇਣ ਦੀ ਅਪੀਲ ਲਈ ਇਕ ਦੇਸ਼ਵਿਆਪੀ ਮੁਹਿੰਮ ਸ਼ੁਰੂ ਕੀਤੀ ਹੈ। ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਪਿਛਲੇ ਸਾਲ ਮੂਰਤੀ (37) ਨੂੰ ਸਰਜਨ ਜਨਰਲ ਦੇ ਤੌਰ 'ਤੇ ਨਾਮਜ਼ਦ ਕੀਤਾ ਸੀ ਅਤੇ ਇਸ ਦੀ ਪੁਸ਼ਟੀ ਲਈ ਸੰਯੁਕਤ ਰਾਸ਼ਟਰ ਦੇ ਸੀਨੇਟ 'ਚ ਮੰਗਲਵਾਰ ਨੂੰ ਵੋਟਿੰਗ ਹੋਵੇਗੀ। ਭਾਰਤੀ ਮੂਲ ਦੇ ਅਮਰੀਕੀ ਐਮ. ਆਰ. ਰੰਗਾਸਵਾਮੀ ਨੇ ਦੱਸਿਆ ਕਿ ਭਾਰਤੀ ਪ੍ਰਵਾਸੀ (ਇੰਡੀਅਨ ਡਿਸਪੋਰਾ) ਡਾਕਟਰ ਵਿਵੇਕ ਮੂਰਤੀ ਲਈ ਲਾਮਬੰਦ ਹੋ ਗਏ ਹਨ ਕਿਉਂਕਿ ਉਹ ਸਰਜਨ ਜਨਰਲ ਲਈ ਸੁਯੋਗ ਉਮੀਦਵਾਰ ਹਨ ਅਤੇ ਇਸ ਲਈ 100 ਸਿਹਤ ਸੰਗਠਨ ਹਨ। ਉਹ ਨਾ ਸਿਰਫ ਇਕ ਨੇਤਾ ਹਨ ਸਗੋਂ ਉਹ ਇਕ ਸਫਲ ਅਧਿਆਪਕ, ਉੱਦਮੀ ਅਤੇ ਅਨੁਸੰਧਾਨ ਵਿਗਿਆਨਕ ਹਨ। ਸ਼ਕਤੀਸ਼ਾਲੀ ਬੰਦੂਕ ਲਾਬੀ ਦੇ ਵਿਰੋਧ ਦੇ ਚਲਦੇ ਕਈ ਸੀਨੇਟਰਾਂ ਵਲੋਂ ਉਨ੍ਹਾਂ ਦੇ ਨਾਮਜ਼ਦ ਦਾ ਵਿਰੋਧ ਕੀਤੇ ਜਾਣ ਕਾਰਨ ਸੀਨੇਟ 'ਚ ਇਹ ਨਾਮਜ਼ਦਗੀ ਇਕ ਸਾਲ ਤੋਂ ਜ਼ਿਆਦਾ ਸਮੇਂ ਤੋਂ ਲਟਕੀ ਪਈ ਹੈ। ਫਿਲਹਾਲ ਭਾਰਤੀ ਮੂਲ ਦੇ ਅਮਰੀਕੀਆਂ ਦੀਆਂ ਕੋਸ਼ਿਸ਼ਾਂ ਕਾਰਨ ਕਈ ਸੀਨੇਟਰ ਮੂਰਤੀ ਦੀ ਹਮਾਇਤ 'ਚ ਅੱਗੇ ਆ ਗਏ ਹਨ। ਸੀਨੇਟਰ ਬਾਰਬਰਾ ਮਿਕਲਸਕੀ ਨੇ ਦੱਸਿਆ ਕਿ ਸਰਜਨ ਜਨਰਲ ਦੇ ਤੌਰ 'ਤੇ ਉਨ੍ਹਾਂ ਦੀ ਨਾਮਜ਼ਦਗੀ ਨੂੰ ਲੈ ਕੇ ਉਨ੍ਹਾਂ ਦੀ ਸਮਰੱਥਾ 'ਤੇ ਸ਼ੱਕ ਇਕ ਸਮੱਸਿਆ ਨਹੀਂ ਹੈ। ਮੈਨੂੰ ਡਰ ਹੈ ਕਿ ਖੇਤਰ ਦੇ ਬਾਹਰ ਦੇ ਨੀਤੀਗਤ ਮਾਮਲੇ ਇਸ ਸਥਿਤੀ ਲਈ ਅਸਲ ਦੋਸ਼ੀ ਹਨ।
ਅਮਰੀਕੀ ਸੀਨੇਟ ਵਲੋਂ 11 ਹਜ਼ਾਰ ਅਰਬ ਡਾਲਰ ਦਾ ਬਿੱਲ ਪਾਸ
NEXT STORY