ਨਵੀਂ ਦਿੱਲੀ- ਸੁਪਰਸਟਾਰ ਰਜਨੀਕਾਂਤ ਦੀ ਫਿਲਮ 'ਲਿੰਗਾ' ਉਨ੍ਹਾਂ ਦੇ ਜਨਮਦਿਨ ਵਾਲੇ ਦਿਨ 12 ਦਸੰਬਰ ਨੂੰ ਪੂਰੀ ਦੁਨੀਆਂ 'ਚ ਤਮਿਲ ਅਤੇ ਤੇਲਗੂ ਭਾਸ਼ਾ 'ਚ ਰਿਲੀਜ਼ ਹੋਈ। ਇਸ ਫਿਲਮ ਨੂੰ ਦੇਖਣ ਲਈ ਭਾਰਤੀ ਸਮੇਤ ਪੂਰੀ ਦੁਨੀਆਂ 'ਚ ਲੋਕਾਂ ਦੀਆਂ ਲੰਬੀਆਂ-ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ। ਇਸ ਫਿਲਮ ਨੂੰ ਭਾਰਤ ਸਮੇਤ ਦੁਨੀਆਂ ਭਰ ਦੇ 4000 ਹਜ਼ਾਰ ਸਿਨੇਮਾ ਘਰਾਂ 'ਚ ਇੱਕਠੇ ਰਿਲੀਜ਼ ਕੀਤਾ ਗਿਆ। ਰਾਕਲਿਨ ਵੇਕਟੇਸ਼ ਵੱਲੋਂ ਨਿਰਮਾਣ ਕੀਤੀ ਫਿਲਮ ਬਾਰੇ ਦੱਸਿਆ ਜਾ ਰਿਹਾ ਹੈ ਕਿ ਇਸ ਫਿਲਮ ਨੇ ਦੋ ਦਿਨਾਂ 'ਚ 70 ਕਰੋੜ ਰੁਪਏ ਦੀ ਸ਼ਾਨਦਾਰ ਕਮਾਈ ਕੀਤੀ ਹੈ। ਬਾਕਸ ਆਫਿਸ ਅੰਕੜਿਆਂ ਮੁਤਾਬਕ 'ਲਿੰਗਾ' ਨੇ ਰਿਲੀਜ਼ ਦੇ ਪਹਿਲੇ ਦਿਨ 37 ਕਰੋੜ ਅਤੇ ਦੂਜੇ ਦਿਨ 33 ਕਰੋੜ ਦੀ ਕਮਾਈ ਕੀਤੀ ਹੈ। ਕੁੱਲ ਮਿਲਾ ਕੇ ਫਿਲਮ 'ਲਿੰਗਾ' ਨੇ 70 ਕਰੋੜ ਦੀ ਕਮਾਈ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ ਫਿਲਮ 'ਚ ਸਨੋਕਾਸ਼ੀ ਅਤੇ ਰਜਨੀਕਾਂਤ ਪਰਦੇ 'ਤੇ ਪਹਿਲੀ ਵਾਰ ਨਜ਼ਰ ਆਏ। ਸੋਨਾਕਸ਼ੀ ਦੀ ਵੀ ਫਿਲਮ 'ਚ ਮੁੱਖ ਭੂਮਿਕਾ ਸੀ।
ਅਜਿਹਾ ਹੋਵੇਗਾ 'ਬੇਬੀ' 'ਚ ਅਕਸ਼ੇ ਕੁਮਾਰ ਦਾ ਕਿਰਦਾਰ
NEXT STORY