ਮੁੰਬਈ- ਬਾਲੀਵੁੱਡ ਅਭਿਨੇਤਾ ਅਕਸ਼ੇ ਕੁਮਾਰ ਨੇ ਆਪਣੀ ਆਉਣ ਵਾਲੀ ਫਿਲਮ ਬੇਬੀ 'ਚ ਆਪਣੇ ਕਿਰਦਾਰ ਸਬੰਧੀ ਆਪਣੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ ਹੈ। ਅਕਸ਼ੇ ਕੁਮਾਰ ਨੇ ਟਵਿਟਰ 'ਤੇ ਫਿਲਮ ਬੇਬੀ ਦੇ ਆਪਣੇ ਕਿਰਦਾਰ ਦੀ ਇਕ ਝਲਕ ਸ਼ੇਅਰ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਫਿਲਮ ਨਾਲ ਸਬੰਧਤ ਹਰ ਖਬਰ ਤੇ ਜਾਣਕਾਰੀ ਟਵਿਟਰ 'ਤੇ ਮਿਲੇਗੀ।
ਅਕਸ਼ੇ ਨੇ ਟਵਿਟਰ 'ਤੇ ਲਿਖਿਆ ਕਿ ਅੱਜ ਸ਼ੁਰੂਆਤ ਹੋ ਰਹੀ ਹੈ। ਉਹ ਬੇਬੀ ਦੇ ਮੈਂਬਰ ਅਜੇ ਸਿੰਘ ਰਾਜਪੂਤ ਨਾਲ ਤੁਹਾਡੀ ਜਾਣ-ਪਛਾਣ ਕਰਵਾਉਣਗੇ। ਟਵਿਟਰ 'ਤੇ ਸ਼ੇਅਰ ਕੀਤੇ ਇਕ ਵੀਡੀਓ 'ਚ ਅਕਸ਼ੇ ਖਤਰਨਾਕ ਸਟੰਟ ਕਰਦਿਆਂ ਵਿਲੇਨ ਦੇ ਪਿੱਛੇ ਦੌੜ ਰਹੇ ਹਨ। ਦੱਸਿਆ ਜਾਂਦਾ ਹੈ ਕਿ ਬੇਬੀ 'ਚ ਅਕਸ਼ੇ ਅੱਤਵਾਦ ਰੋਕੂ ਅਭਿਆਨ ਦੇ ਅਧਿਕਾਰੀ ਅਜੇ ਸਿੰਘ ਰਾਜਪੂਤ ਦੀ ਭੂਮਿਕਾ 'ਚ ਨਜ਼ਰ ਆਉਣਗੇ।
ਅਕਸ਼ੇ ਫਿਲਮ ਦੇ ਟਰੇਲਰ ਨੂੰ ਪ੍ਰਸ਼ੰਸਕਾਂ ਤੋਂ ਮਿਲੀ ਪ੍ਰਤੀਕਿਰਿਆ ਨਾਲ ਇੰਨੇ ਖੁਸ਼ ਹਨ ਕਿ ਉਹ ਫਿਲਮ ਸਬੰਧੀ ਟਵਿਟਰ 'ਤੇ ਲਗਾਤਾਰ ਲਿਖਦੇ ਆ ਰਹੇ ਹਨ। ਅਕਸ਼ੇ ਨੇ ਲਿਖਿਆ ਕਿ ਫਿਲਮ ਦੇ ਟਰੇਲਰ ਨੂੰ ਤੁਹਾਡੇ ਸਾਰਿਆਂ ਵਲੋਂ ਮਿਲੀ ਪ੍ਰਤੀਕਿਰਿਆ ਤੇ ਪਿਆਰ ਨੇ ਉਨ੍ਹਾਂ ਦਾ ਦਿਲ ਜਿੱਤ ਲਿਆ ਹੈ। ਅੱਜ ਤੋਂ ਤੁਸੀਂ ਬੇਬੀ ਫਿਲਮ ਸਬੰਧੀ ਸਭ ਕੁਝ ਜਾਣ ਸਕੋਗੇ ਤੇ ਉਹ ਵੀ ਬਾਕੀ ਦੁਨੀਆ ਤੋਂ ਪਹਿਲਾਂ।
ਟਵਿੱਟਰ 'ਤੇ ਪ੍ਰਿਯੰਕਾ ਦੇ ਪ੍ਰਸ਼ੰਸਕਾਂ ਦੀ ਗਿਣਤੀ ਹੋਈ 80 ਲੱਖ
NEXT STORY