ਮੁੰਬਈ- ਲੰਬੇ ਸਮੇਂ ਤੋਂ ਚੱਲ ਰਿਹਾ ਟੀ. ਵੀ. ਸੀਰੀਅਲ 'ਉਤਰਣ' ਆਖਰੀਕਾਰ ਬੰਦ ਹੋਣ ਜਾ ਰਿਹਾ ਹੈ। ਟੀਨਾ ਦੱਤਾ ਅਤੇ ਮ੍ਰਿਣਾਲ ਜੈਨ ਫਿਲਹਾਲ ਸੀਰੀਅਲ 'ਚ ਮੁੱਖ ਭੂਮਿਕਾਵਾਂ ਅਦਾ ਕਰ ਰਹੇ ਹਨ। ਕਾਫੀ ਸਮੇਂ ਤੋਂ ਇਸ ਦੇ ਬੰਦ ਹੋਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਪਰ ਆਖੀਰਕਾਰ 16 ਜਨਵਰੀ ਨੂੰ ਇਸ ਦਾ ਆਖਰੀ ਐਪੀਸੋਡ ਪ੍ਰਸਾਰਿਤ ਕੀਤਾ ਜਾਵੇਗਾ। ਇਸ ਦੀ ਜਾਣਕਾਰੀ ਖੁਦ ਸੀਰੀਅਲ ਦੀ ਕਾਸਟ ਅਤੇ ਕਰੂ ਨੇ ਦਿੱਤੀ ਹੈ। ਸੀਰੀਅਲ ਦੇ ਬੰਦ ਹੋਣ ਨਾਲ ਭਾਵੁਕ ਹੋਏ ਸ਼ੋਅ ਦੇ ਪ੍ਰੋਡਿਊਸਰ ਪਿੰਟੂ ਗੁਹਾ ਨੇ ਕਿਹਾ, ''ਸਾਨੂੰ ਅਜੇ ਤੱਕ ਇਸ ਦੇ ਪ੍ਰਸਾਰਣ ਦੀ ਆਖਰੀ ਤਰੀਕ ਨਹੀਂ ਮਿਲੀ ਹੈ ਪਰ ਇਹ ਜਨਵਰੀ ਦੇ ਅੱਧ 'ਚ ਬੰਦ ਹੋ ਜਾਵੇਗਾ। ਅਸੀਂ ਇਸ ਨੂੰ ਬੰਦ ਕਰਨ ਲਈ ਤਕਰੀਬਨ 2 ਮਹੀਨਿਆਂ ਤੋਂ ਚੈਨਲ ਨਾਲ ਗੱਲਾਂ ਕਰ ਰਹੇ ਹਾਂ। ਇਹ ਸੈਲੀਬ੍ਰੇਸ਼ਨ ਦਾ ਸਮਾਂ ਹੈ ਕਿਉਂਕਿ ਇਹ ਸਾਡੇ ਲਈ ਕਮਾਲ ਦਾ ਹੈ।''
'ਲਿੰਗਾ' ਨੇ 2 ਦਿਨ 'ਚ ਕੀਤੀ 70 ਕਰੋੜ ਦੀ ਕਮਾਈ
NEXT STORY