ਮੁੰਬਈ- ਭਾਰਤੀ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਦੀ ਬਾਓਪਿਕ 'ਐੱਮ. ਐੱਸ. ਧਨੀ ਦਿ ਅਨਟੋਲਡ ਸਟੋਰੀ 'ਚ ਸੁਸ਼ਾਂਤ ਸਿੰਘ ਰਾਜਪੂਤ ਮੁੱਖ ਭੂਮਿਕਾ 'ਚ ਹਨ। ਹੁਣ ਖਬਰ ਹੈ ਕਿ ਫਿਲਮ 'ਚ ਆਲੀਆ ਭੱਟ ਅਤੇ ਪਾਕਿਸਤਾਨੀ ਅਭਿਨੇਤਾ ਫਵਾਦ ਖਾਨ ਨੂੰ ਲਿਆ ਗਿਆ ਹੈ। ਸੁਸ਼ਾਂਤ ਸਿੰਘ ਰਾਜਪੂਤ ਦਾ ਨਾਂ ਫਾਈਨਲ ਕਰਨ ਤੋਂ ਬਾਅਦ ਡਾਇਰੈਕਟਰ ਨੀਰਜ ਪਾਂਡੇ ਨੇ ਸਾਕਸ਼ੀ ਦੇ ਕਿਰਦਾਰ ਲਈ ਆਲੀਆ ਦਾ ਨਾਂ ਤੈਅ ਕੀਤਾ ਹੈ। ਸੂਤਰਾਂ ਦੀ ਮੰਨੀਏ ਤਾਂ ਫਵਾਦ ਖਾਨ ਨੂੰ ਆਨ ਸਕ੍ਰੀਨ ਵਿਰਾਟ ਕੋਹਲੀ ਦੀ ਭੂਮਿਕਾ ਵੀ ਆਫਰ ਕੀਤੀ ਹੈ। ਇਹ ਵੀ ਪਤਾ ਲੱਗਾ ਹੈ ਕਿ ਧੋਨੀ ਦੇ ਚੰਗੇ ਦੋਸਤ ਜਾਨ ਅਬ੍ਰਾਹਿਮ ਨੂੰ ਇਸ਼ਾਂਤ ਸ਼ਰਮਾ ਦੇ ਕਿਰਦਾਰ ਲਈ ਸੰਪਰਕ ਕੀਤਾ ਗਿਆ ਹੈ। ਉਥੇ ਹੀ ਇਹ ਤੈਅ ਹੈ ਕਿ ਸੁਰੇਸ਼ ਰੈਨਾ ਦਾ ਕਿਰਦਾਰ ਰਾਮ ਚਰਨ ਤੇਜਾ ਅਦਾ ਕਰਨਗੇ। ਜੇਕਰ ਸਭ ਕੁਝ ਸਹੀ ਰਿਹਾ ਅਤੇ ਏ-ਲਿਸਟ ਦੇ ਸਿਤਾਰੇ ਹਰੀ ਝੰਡੀ ਦਿੰਦੇ ਹਨ ਤਾਂ ਇਹ ਮਲਟੀਸਟਾਰਰ ਬਾਓਪਿਕ ਦੇਖਣ ਵਾਲੀ ਹੋਵੇਗੀ।
ਅਗਲੇ ਮਹੀਨੇ ਬੰਦ ਹੋ ਜਾਵੇਗਾ ਮਸ਼ਹੂਰ ਸੀਰੀਅਲ 'ਉਤਰਣ'
NEXT STORY