ਨਵੀਂ ਦਿੱਲੀ- ਬਾਲੀਵੁੱਡ ਅਭਿਨੇਤਾ ਆਮਿਰ ਖਾਨ ਦੀ ਫਿਲਮ 'ਪੀਕੇ' ਦਾ ਨਵਾਂ ਡਾਇਲਾਗ ਪ੍ਰੋਮੋ ਲਾਂਚ ਕੀਤਾ ਗਿਆ ਹੈ। ਇਸ 'ਚ 'ਪੀਕੇ' ਦੱਸ ਰਿਹਾ ਹੈ ਕੀ ਉਹ ਕਰਦਾ ਹੈ? ਪ੍ਰੋਮੋ 'ਚ ਅਨੁਸ਼ਕਾ 'ਪੀਕੇ' ਤੋਂ ਪੁੱਛਦੀ ਹੈ ਕਿ ਉਸ ਦਾ ਪ੍ਰੋਫੈਸ਼ਨ ਕੀ ਹੈ ਤਾਂ ਉਹ ਖੁਦ ਨੂੰ ਐਸਟ੍ਰੋਨਾਟ ਦੱਸਦਾ ਹੈ। ਪੀਕੇ ਦਾ ਦਾਅਵਾ ਹੈ ਕਿ ਉਹ ਚੰਨ੍ਹ 'ਤੇ ਵੀ ਜਾ ਸਕਦਾ ਹੈ।'' 19 ਦਸੰਬਰ ਨੂੰ ਰਿਲੀਜ਼ ਹੋ ਰਹੀ 'ਪੀਕੇ' ਬਾਰੇ ਇਨ੍ਹੀਂ ਦਿਨੀਂ ਕਾਫੀ ਚਰਚਾ ਕੀਤੀ ਜਾ ਰਹੀ ਹੈ। ਖੁਦ ਆਮਿਰ ਦੱਸਦੇ ਹਨ ਕਿ 'ਪੀਕੇ' ਭੋਜਪੁਰੀ ਬੋਲਦਾ ਹੈ ਪਰ 'ਪੀਕੇ' ਕੌਣ ਹੈ ਇਸ ਨੂੰ ਲੈ ਕੇ ਕਈ ਅੰਦਾਜ਼ੇ ਲਗਾਏ ਜਾ ਰਹੇ ਹਨ। ਰਿਲੀਜ਼ ਦੇ ਠੀਕ ਪਹਿਲਾਂ ਇਸ ਤਰ੍ਹਾਂ ਦਾ ਡਾਇਲਾਗ ਪ੍ਰੋਮੋ ਪ੍ਰਮੋਸ਼ਨ ਦੀ ਟ੍ਰਿਕ ਮੰਨੀ ਜਾ ਰਹੀ ਹੈ, ਜਿਸ ਨਾਲ ਫਿਲਮ ਦੇ ਕਿਰਦਾਰ ਨੂੰ ਲੈ ਕੇ ਉਤਸ਼ਾਹਤ ਪੈਦਾ ਹੋ ਰਹੀ ਹੈ।
'ਜੋਧਾ-ਅਕਬਰ' ਨੇ ਕਰਵਾਇਆ ਦੋ ਟੀ. ਵੀ. ਚੈਨਲਾਂ ਵਿਚਾਲੇ ਝਗੜਾ!
NEXT STORY