ਮੁੰਬਈ- ਟੀ. ਵੀ. ਦੇ ਜੋਧਾ-ਅਕਬਰ ਭਾਵ ਰਜਤ ਟੋਕਸ ਤੇ ਪਰਿਥੀ ਸ਼ਰਮਾ ਨੂੰ ਚੈਨਲ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਦੋਵਾਂ ਨੇ ਇਕ ਦੂਸਰੇ ਚੈਨਲ 'ਤੇ ਪੇਸ਼ਕਾਰੀ ਦਿੱਤੀ। ਰਜਤ ਤੇ ਪਰਿਥੀ ਨੇ ਇਕ ਹੋਰ ਚੈਨਲ ਦੇ ਬਾਕਸ-ਕ੍ਰਿਕਟ ਲੀਗ ਦੇ ਸ਼ੁਰੂਆਤੀ ਪ੍ਰੋਗਰਾਮ ਵਿਚ ਡਾਂਸ ਕੀਤਾ ਸੀ। ਇਕ ਸੂਤਰ ਨੇ ਦੱਸਿਆ ਕਿ ਏਕਤਾ ਜੋਧਾ-ਅਕਬਰ ਦੀ ਪ੍ਰੋਡਿਊਸਰ ਹੈ, ਇਸ ਲਈ ਉਸ ਨੇ ਕਲਾਕਾਰਾਂ ਨੂੰ ਬਾਕਸ-ਕ੍ਰਿਕਟ ਲੀਗ 'ਚ ਪੇਸ਼ਕਾਰੀ ਕਰਵਾਈ ਸੀ।
ਇਹ ਵੀ ਉਸ ਦੀ ਹੀ ਪ੍ਰੋਡਕਸ਼ਨ ਹੇਠ ਸੀ। ਜਦੋਂ ਚੈਨਲ ਨੂੰ ਇਸ ਸਬੰਧੀ ਪਤਾ ਲੱਗਾ ਤਾਂ ਉਹ ਨਾਰਾਜ਼ ਹੋ ਗਏ। ਸੂਤਰਾਂ ਮੁਤਾਬਕ ਪੇਸ਼ਕਾਰੀ ਦੌਰਾਨ ਉਨ੍ਹਾਂ ਦਾ ਕਿਰਦਾਰ ਰਾਜਸੀ ਕਿਰਦਾਰਾਂ 'ਤੇ ਆਧਾਰਿਤ ਨਹੀਂ ਸੀ, ਜਿਸ ਨੂੰ ਉਹ ਪਰਦੇ 'ਤੇ ਨਿਭਾਉਂਦੇ ਹਨ, ਇਸ ਲਈ ਵਿਵਾਦ ਦਾ ਕੋਈ ਕਾਰਨ ਨਹੀਂ ਸੀ। ਉਨ੍ਹਾਂ ਨੂੰ ਚਿਤਾਵਨੀ ਵੀ ਦਿੱਤੀ ਗਈ ਹੈ ਕਿ ਉਹ ਅਜਿਹਾ ਮੁੜ ਨਾ ਕਰਨ। ਪਰਿਥੀ ਨੇ ਇਸ ਖਬਰ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਸੱਚ ਨਹੀਂ ਹੈ। ਰਜਤ ਨਾਲ ਗੱਲ ਨਹੀਂ ਹੋ ਸਕੀ ਤੇ ਚੈਨਲ ਦੇ ਬੁਲਾਰੇ ਨੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
ਬਚਪਨ 'ਚ ਬਣੇ ਸਿਤਾਰਿਆਂ ਦੀ ਫਿੱਕੀ ਰਹੀ ਜਵਾਨੀ 'ਚ ਚਮਕ (ਦੇਖੋ ਤਸਵੀਰਾਂ)
NEXT STORY