ਮੁੰਬਈ- ਨਿਰਦੇਸ਼ਕ ਉਮੇਸ਼ ਸ਼ੁਕਲਾ ਅਭਿਸ਼ੇਕ ਬੱਚਨ, ਆਸਿਨ ਤੇ ਰਿਸ਼ੀ ਕਪੂਰ ਨਾਲ ਫਿਲਮ ਆਲ ਇਜ਼ ਵੈੱਲ ਬਣਾ ਰਹੇ ਹਨ। ਫਿਲਮ ਦੇ ਨਿਰਮਾਤਾਵਾਂ ਨੇ ਅਦਾਕਾਰਾ ਤੋਂ ਕੇਂਦਰੀ ਮਨੁੱਖੀ ਸੰਸਾਥਨ ਵਿਕਾਸ ਮੰਤਰੀ ਬਣੀ ਸਮ੍ਰਿਤੀ ਈਰਾਨੀ ਦੀ ਜਗ੍ਹਾ ਫਿਲਮ 'ਚ ਕਿਸੇ ਹੋਰ ਨੂੰ ਲੈਣ ਦਾ ਫੈਸਲਾ ਕੀਤਾ ਹੈ। ਅਸਲ 'ਚ ਸਮ੍ਰਿਤੀ ਲਗਭਗ ਅੱਧੀ ਫਿਲਮ ਸ਼ੂਟ ਕਰਨ ਤੋਂ ਬਾਅਦ ਸਮਾਂ ਨਹੀਂ ਕੱਢ ਪਾ ਰਹੀ ਹੈ।
ਸ਼ਿਮਲਾ ਤੇ ਬੈਂਕਾਕ 'ਚ ਫਿਲਮ ਦਾ ਜ਼ਿਆਦਾਤਰ ਹਿੱਸਾ ਸ਼ੂਟ ਕਰਨ ਤੋਂ ਬਾਅਦ ਨਿਰਮਾਤਾ ਸਮ੍ਰਿਤੀ ਤੋਂ ਸਮਾਂ ਮਿਲਣ ਦਾ ਪਿਛਲੇ 6 ਮਹੀਨਿਆਂ ਤੋਂ ਇੰਤਜ਼ਾਰ ਕਰ ਰਹੇ ਹਨ ਤਾਂ ਕਿ ਫਿਲਮ ਦਾ ਕਲਾਈਮੈਕਸ ਸ਼ੂਟ ਕੀਤਾ ਜਾ ਸਕੇ। ਇਕ ਸੂਤਰ ਨੇ ਦੱਸਿਆ ਕਿ ਕਿਸੇ ਹੋਰ ਅਭਿਨੇਤਰੀ ਨਾਲ ਸ਼ੂਟਿੰਗ ਅਗਲੇ ਸਾਲ ਜਨਵਰੀ ਤੋਂ ਸ਼ੁਰੂ ਹੋਵੇਗੀ। ਸੂਤਰਾਂ ਮੁਤਾਬਕ ਫਿਲਮ ਨੂੰ ਮੁੜ ਪੂਰੀ ਤਰ੍ਹਾਂ ਨਾਲ ਸ਼ੂਟ ਕੀਤਾ ਜਾਵੇਗਾ। ਨਿਰਮਾਤਾ ਸਮ੍ਰਿਤੀ ਦੇ ਬਦਲ ਦੀ ਭਾਲ ਕਰ ਰਹੇ ਹਨ ਕਿਉਂਕਿ ਉਨ੍ਹਾਂ ਦੇ ਕਿਰਦਾਰ ਦੇ ਬਿਨਾਂ ਫਿਲਮ ਪੂਰੀ ਕਰਨਾ ਮੁਸ਼ਕਿਲ ਹੈ। ਉਹ ਫਿਲਮ 'ਚ ਅਭਿਸ਼ੇਕ ਦੀ ਮਾਂ ਦਾ ਕਿਰਦਾਰ ਨਿਭਾਅ ਰਹੀ ਹੈ।
ਕਪਿਲ ਸ਼ਰਮਾ ਦੇ ਖੂਨ 'ਚ ਹੈ ਕਾਮੇਡੀ: ਅੱਬਾਸ (ਦੇਖੋ ਤਸਵੀਰਾਂ)
NEXT STORY