ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਅੱਬਾਸ ਮਸਤਾਨ ਦੀ ਫਿਲਮ 'ਕਿਸ ਕਿਸ ਕੋ ਪਿਆਰ ਕਰੂ' ਨਾਲ ਕਪਿਲ ਸ਼ਰਮਾ ਬਾਲੀਵੁੱਡ 'ਚ ਕਦਮ ਰੱਖਣ ਜਾ ਰਹੇ ਹਨ। ਨਿਰਦੇਸ਼ਕ ਅੱਬਾਸ-ਮਸਤਾਨ ਦੀ ਜੋੜੀ ਕਾਫੀ ਲੰਬੇ ਸਮੇਂ ਬਾਅਦ ਕਾਮੇਡੀ ਫਿਲਮ ਬਣਾਉਣ ਜਾ ਰਹੀ ਹੈ। ਇਸ ਫਿਲਮ ਲਈ ਨਿਰਦੇਸ਼ਕ ਦੀ ਪਹਿਲੀ ਪਸੰਦ ਕਪਿਲ ਹੈ, ਜਿਸ ਦੀ ਐਕਟਿੰਗ ਨੇ ਉਨ੍ਹਾਂ ਨੂੰ ਪ੍ਰਭਾਵਿਤ ਕੀਤਾ ਹੈ। ਅੱਬਾਸ ਮਸਤਾਨ ਨੇ ਕਿਹਾ ਹੈ ਕਿ ਕਪਿਲ ਸ਼ਰਮਾ ਦੇ ਖੂਨ 'ਚ ਕਾਮੇਡੀ ਹੈ। ਕਪਿਲ ਆਪਣੇ ਅਭਿਨੈ ਦੇ ਇਕ ਸੀਨ 'ਚ 6-7 ਵਾਰੀ ਐਕਸਪ੍ਰੈਸ਼ਨ ਦਿੰਦੇ ਹਨ। ਉਹ ਹਰ ਸੀਨ ਨੂੰ ਬਖੂਬੀ ਨਾਲ ਨਿਭਾਉਂਦੇ ਹਨ। ਕਪਿਲ ਕਾਰਨ ਸੈੱਟ 'ਤੇ ਹਮੇਸ਼ਾ ਹਸੀ-ਮਜ਼ਾਕ ਵਾਲਾ ਮਾਹੌਲ ਰਹਿੰਦਾ ਹੈ।
ਆਪਣੀ ਲੁਕ 'ਚ ਬਦਲਾਅ ਚਾਹੁੰਦੀ ਹੈ ਕਿਮ
NEXT STORY