ਲਾਸ ਏਂਜਲਸ- ਟੀ. ਵੀ. ਰਿਐਲਿਟੀ ਸਟਾਰ ਕਿਮ ਕਾਰਦਰਸ਼ੀਆਂ ਦੀ ਭੈਣ ਕੋਰਟਨੀ ਕਾਰਦਰਸ਼ੀਆਂ ਦੇ ਘਰ ਨੰਨ੍ਹਾ ਮਹਿਮਾਨ ਆ ਗਿਆ ਹੈ। ਕੋਰਟਨੀ ਤੇ ਉਸ ਦੇ ਸਾਥੀ ਸਕੌਟ ਡਿਸਿਕ ਐਤਵਾਰ ਨੂੰ ਇਕ ਬੇਟੇ ਦੇ ਮਾਤਾ-ਪਿਤਾ ਬਣੇ ਹਨ। ਇਹ ਉਨ੍ਹਾਂ ਦੀ ਤੀਜੀ ਔਲਾਦ ਹੈ।
ਮਜ਼ੇਦਾਰ ਗੱਲ ਇਹ ਹੈ ਕਿ ਕੋਰਟਨੀ ਤੇ ਸਕੌਟ ਦੇ ਤੀਜੇ ਬੱਚੇ ਦਾ ਜਨਮ ਉਨ੍ਹਾਂ ਦੇ ਪੰਜ ਸਾਲਾ ਬੇਟੇ ਮੇਸਨ ਦੇ ਜਨਮਦਿਨ ਮੌਕੇ ਹੋਇਆ ਹੈ। ਸੂਤਰਾਂ ਮੁਤਾਬਕ ਕੋਰਟਨੀ ਤੇ ਸਕੌਟ ਨੇ ਫੈਸਲਾ ਕੀਤਾ ਹੈ ਕਿ ਉਹ ਆਪਣੇ ਬੇਟੇ ਦਾ ਅਜਿਹਾ ਨਾਂ ਰੱਖਣਗੇ, ਜਿਹੜਾ ਅਰਥਪੂਰਨ ਹੋਵੇ। ਕੋਰਟਨੀ ਤੇ ਸਕੌਟ ਪਹਿਲਾਂ ਤੋਂ ਇਕ ਪੰਜ ਸਾਲਾ ਬੇਟੇ ਮੇਸਨ ਤੇ ਦੋ ਸਾਲਾ ਬੇਟੀ ਪੈਨੇਲੋਪ ਦੇ ਮਾਤਾ-ਪਿਤਾ ਹਨ।
ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਦੀ ਹੋਵੇਗੀ ਫਿਲਮ ਤੋਂ ਛੁੱਟੀ!
NEXT STORY